ਭਾਰਤ ਸੀ ਓ ਪੀ ਏਸ਼ੀਆ ਪ੍ਰਸ਼ਾਂਤ ਦਾ ਮੁੜ ਮੀਤ ਪ੍ਰਧਾਨ
ਖੇਡਾਂ ’ਚ ਡੋਪਿੰਗ ਖ਼ਿਲਾਫ਼ ਕਨਵੈਨਸ਼ਨ ਸੀ ਓ ਪੀ ਏਸ਼ੀਆ ਪ੍ਰਸ਼ਾਂਤ ਦੀ 20ਵੀਂ ਵਰ੍ਹੇਗੰਢ ਮੌਕੇ ਪੈਰਿਸ ਵਿੱਚ ਸਮਾਗਮ ਕਰਵਾਇਆ ਗਿਆ, ਜਿੱਥੇ ਭਾਰਤ ਨੂੰ ਕਨਵੈਨਸ਼ਨ ਦਾ ਮੁੜ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਸ ਸਮਾਗਮ ਵਿੱਚ ਕੌਮਾਂਤਰੀ ਓਲੰਪਿਕ ਕਮੇਟੀ (ਆਈ ਓ ਸੀ) ਤੇ...
Advertisement
ਖੇਡਾਂ ’ਚ ਡੋਪਿੰਗ ਖ਼ਿਲਾਫ਼ ਕਨਵੈਨਸ਼ਨ ਸੀ ਓ ਪੀ ਏਸ਼ੀਆ ਪ੍ਰਸ਼ਾਂਤ ਦੀ 20ਵੀਂ ਵਰ੍ਹੇਗੰਢ ਮੌਕੇ ਪੈਰਿਸ ਵਿੱਚ ਸਮਾਗਮ ਕਰਵਾਇਆ ਗਿਆ, ਜਿੱਥੇ ਭਾਰਤ ਨੂੰ ਕਨਵੈਨਸ਼ਨ ਦਾ ਮੁੜ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਸ ਸਮਾਗਮ ਵਿੱਚ ਕੌਮਾਂਤਰੀ ਓਲੰਪਿਕ ਕਮੇਟੀ (ਆਈ ਓ ਸੀ) ਤੇ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਦੇ ਪਤਵੰਤਿਆਂ ਸਣੇ ਹੋਰਨਾਂ ਨੇ ਵੀ ਸ਼ਿਰਕਤ ਕੀਤੀ। ਸਮਾਗਮ 20 ਤੋਂ 22 ਅਕਤੂਬਰ ਤੱਕ ਫਰਾਂਸ ਦੀ ਰਾਜਧਾਨੀ ਵਿੱਚ ਯੂਨੈਸਕੋ ਦੇ ਮੁੱਖ ਦਫਤਰ ਵਿੱਚ ਕਰਵਾਇਆ ਗਿਆ। ਭਾਰਤ ਨੂੰ 2025 ਤੋਂ 2027 ਤੱਕ ਏਸ਼ੀਆ ਪ੍ਰਸ਼ਾਂਤ ਬਿਊਰੋ ਦਾ ਮੁੜ ਮੀਤ ਪ੍ਰਧਾਨ ਚੁਣਿਆ ਗਿਆ ਹੈ।
Advertisement
Advertisement
