Ind-Eng Test: ਲਾਰਡਜ਼ ਟੈਸਟ ਵਿੱਚ ਦੋਵੇਂ ਟੀਮਾਂ 387-387 ’ਤੇ ਆਲ ਆਊਟ
ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਇੰਗਲੈਂਡ ਨੇ ਬਿਨਾਂ ਕਿਸੇ ਨੁਕਸਾਨ ਦੇ ਦੋ ਦੌੜਾਂ ਬਣਾਈਆਂ
Advertisement
ਲਾਰਡਜ਼, 12 ਜੁਲਾਈ
ਭਾਰਤ ਤੇ ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਮੈਚ ਵਿਚ ਭਾਰਤ ਦੀ ਪਹਿਲੀ ਪਾਰੀ 387 ਦੌੜਾਂ ’ਤੇ ਸਿਮਟ ਗਈ। ਇਸ ਤੋਂ ਪਹਿਲਾਂ ਭਾਰਤ ਨੇ ਅੱਜ ਤਿੰਨ ਵਿਕਟਾਂ ਦੇ ਨੁਕਸਾਨ ’ਤੇ 145 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਪੂਰੀ ਟੀਮ 387 ਦੌੜਾਂ ’ਤੇ ਆਊਟ ਹੋ ਗਈ। ਜ਼ਿਕਰਯੋਗ ਹੈ ਕਿ ਮੇਜ਼ਬਾਨ ਟੀਮ ਨੇ ਪਹਿਲਾਂ ਖੇਡਦਿਆਂ ਪਹਿਲੀ ਪਾਰੀ ਵਿਚ 387 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਪਹਿਲੀ ਪਾਰੀ ਵਿਚ ਦੋਵੇਂ ਟੀਮਾਂ ਦਾ ਸਕੋਰ 387-387 ਦੌੜਾਂ ਰਿਹਾ। ਇਸ ਦੇ ਜਵਾਬ ਵਿਚ ਇੰਗਲੈਂਡ ਨੇ ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਬਿਨਾਂ ਕੋਈ ਨੁਕਸਾਨ ਦੇ ਦੋ ਦੌੜਾਂ ਬਣਾ ਲਈਆਂ ਸਨ।
Advertisement
Advertisement