ਮੈਂ ਕਿਸੇ ਨੂੰ ਭਾਵਨਾਵਾਂ ਜ਼ਾਹਰ ਕਰਨ ਤੋਂ ਨਹੀਂ ਰੋਕਾਂਗਾ: ਆਗਾ
I won''t stop anyone from expressing emotions as long as it is not disrespectful: Pak captain Agha ਪਾਕਿਸਤਾਨ ਦੇ ਕਪਤਾਨ ਸਲਮਾਨ ਆਗਾ ਨੇ ਅੱਜ ਕਿਹਾ ਕਿ ਉਹ ਆਪਣੇ ਖਿਡਾਰੀਆਂ ਨੂੰ ਭਾਰਤ ਵਿਰੁੱਧ ਏਸ਼ੀਆ ਕੱਪ ਫਾਈਨਲ ਵਿੱਚ ਆਪਣੇ ਆਪੇ ਦਾ ਪ੍ਰਗਟਾਵਾ ਕਰਨ ਤੋਂ ਨਹੀਂ ਰੋਕੇਗਾ ਪਰ ਉਨ੍ਹਾਂ ਨੂੰ ਅਪਮਾਨਜਨਕ ਸ਼ਬਦਾਵਲੀ ਨਾ ਵਰਤਣ ਲਈ ਸੁਚੇਤ ਜ਼ਰੂਰ ਕਰੇਗਾ। ਆਗਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦਾ ਅਧਿਕਾਰ ਹੈ। ਜੇ ਅਸੀਂ ਤੇਜ਼ ਗੇਂਦਬਾਜ਼ਾਂ ਨੂੰ ਭਾਵਨਾਵਾਂ ਦਿਖਾਉਣ ਤੋਂ ਰੋਕਦੇ ਹਾਂ ਤਾਂ ਫਿਰ ਕੀ ਬਚੇਗਾ? ਮੈਂ ਉਦੋਂ ਤੱਕ ਕਿਸੇ ਨੂੰ ਨਹੀਂ ਰੋਕਾਂਗਾ ਜਦੋਂ ਤੱਕ ਇਹ ਅਪਮਾਨਜਨਕ ਨਹੀਂ ਹੈ।’ ਆਗਾ ਨੇ ਇੱਥੇ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਭਾਰਤੀ ਖਿਡਾਰੀਆਂ ਦੇ ਪਿਛਲੇ ਮੈਚਾਂ ਵਿੱਚ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਕਰਨ ਦੀ ਘਟਨਾ ਨੂੰ ਭੁੱਲਿਆ ਨਹੀਂ ਹੈ। ਪਾਕਿਸਤਾਨੀ ਕਪਤਾਨ ਨੇ ਕਿਹਾ, ‘ਮੈਂ 2007 ਵਿੱਚ ਅੰਡਰ 16 ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਮੈਂ ਕਦੇ ਵੀ ਕਿਸੇ ਟੀਮ ਨੂੰ ਹੱਥ ਨਾ ਮਿਲਾਉਂਦਿਆਂ ਕਦੇ ਨਹੀਂ ਦੇਖਿਆ। ਜਦੋਂ ਭਾਰਤ-ਪਾਕਿ ਸਬੰਧ ਵਿਗੜ ਗਏ ਸਨ ਤਾਂ ਵੀ ਅਸੀਂ ਹੱਥ ਮਿਲਾਏ।’ ਆਗਾ ਨੇ ਕਿਹਾ ਕਿ ਪਾਕਿਸਤਾਨ ਟੂਰਨਾਮੈਂਟ ਵਿੱਚ ਪਿਛਲੇ ਦੋ ਮੈਚ ਭਾਰਤ ਤੋਂ ਹਾਰ ਗਿਆ ਕਿਉਂਕਿ ਉਨ੍ਹਾਂ ਨੇ ਆਪਣੇ ਵਿਰੋਧੀਆਂ ਨਾਲੋਂ ਜ਼ਿਆਦਾ ਗਲਤੀਆਂ ਕੀਤੀਆਂ। ਦੱਸਣਾ ਬਣਦਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਮੈਚ ਦੌਰਾਨ ਖਿਡਾਰੀਆਂ ’ਤੇ ਖਾਸਾ ਦਬਾਅ ਹੁੰਦਾ ਹੈ ਕਿਉਂਕਿ ਇਨ੍ਹਾਂ ਮੈਚਾਂ ਲਈ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ। ਪੀਟੀਆਈ