Hong Kong Open: ਸਾਤਵਿਕ-ਚਿਰਾਗ ਦੀ ਜੋੜੀ ਅਤੇ ਲਕਸ਼ੈ ਸੇਨ ਨੇ ਸੈਮੀਫਾਈਨਲ ’ਚ ਕਦਮ ਰੱਖਿਆ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਹਾਂਗਕਾਂਗ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਇਸੇ ਦੌਰਾਨ ਭਾਰਤੀ ਬੈਡਮਿੰਟਨ ਖ਼ਿਡਾਰੀ ਲਕਸ਼ੈ ਸੇਨ Lakshya Sen ਵੀ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ ਪਹੁੰਚ ਗਿਆ ਹੈ।
ਰੰਕੀਰੈੱਡੀ ਅਤੇ ਚਿਰਾਗ ਦੀ ਜੋੜੀ ਨੇ 64 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੈਚ ਵਿੱਚ ਮਲੇਸ਼ੀਆ ਦੇ ਆਰਿਫ਼ ਜੁਨੈਦੀ ਅਤੇ ਰਾਏ ਕਿੰਗ ਯਾਪ ਦੀ ਜੋੜੀ ਨੂੰ 21-14, 20-22, 21-16 ਨਾਲ ਹਰਾਇਆ। ਸਾਤਵਿਕ ਅਤੇ ਚਿਰਾਗ ਨੇ ਲੰਘੇ ਦਿਨ ਥਾਈਲੈਂਡ ਦੇ ਪੀਰਾਚਾਈ ਸੁਕਫੁਨ ਅਤੇ ਪੱਕਾਪੋਨ ਤੀਰਾਤਸਾਕੁਲ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਸੀ।
ਲਕਸ਼ੈ ਸੇਨ ਨੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਹਮਵਤਨ ਆਯੂਸ਼ ਨੂੰ 21-16 17-21 21-13 ਨਾਲ ਹਰਾਇਆ। ਸੈਮੀਫਾਈਨਲ ਵਿੱਚ ਲਕਸ਼ੈ ਦਾ ਮੁਕਾਬਲਾ ਚੀਨੀ ਤਾਇਪੈ ਦੇ Chou Tien Chen ਅਤੇ ਇੰਡੋਨੇਸ਼ੀਆ ਦੇ Alwi Farhan ਵਿਚਾਲੇ ਹੋਣ ਵਾਲੇ ਕੁਆਰਟਰ ਫਾਈਨਲ ਦੇ ਜੇਤੂ ਨਾਲ ਹੋਵੇਗਾ।