ਹਾਕੀ: ਪੰਜਾਬ ਤੇ ਝਾਰਖੰਡ ਫਾਈਨਲ ’ਚ
ਪੰਜਾਬ ਅਤੇ ਝਾਰਖੰਡ ਨੇ ਅੱਜ ਇੱਥੇ ਆਪੋ-ਆਪਣੇ ਮੈਚ ਜਿੱਤ ਕੇ 15ਵੇਂ ਹਾਕੀ ਇੰਡੀਆ ਸਬ-ਜੂਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦਿਨ ਦੇ ਪਹਿਲੇ ਸੈਮੀਫਾਈਨਲ ਵਿੱਚ ਪੰਜਾਬ ਨੇ ਉੱਤਰ ਪ੍ਰਦੇਸ਼ ਨੂੰ 4-3 ਨਾਲ ਹਰਾਇਆ, ਜਿਸ ਵਿੱਚ ਸੁਖਦੇਵ...
Advertisement
ਪੰਜਾਬ ਅਤੇ ਝਾਰਖੰਡ ਨੇ ਅੱਜ ਇੱਥੇ ਆਪੋ-ਆਪਣੇ ਮੈਚ ਜਿੱਤ ਕੇ 15ਵੇਂ ਹਾਕੀ ਇੰਡੀਆ ਸਬ-ਜੂਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦਿਨ ਦੇ ਪਹਿਲੇ ਸੈਮੀਫਾਈਨਲ ਵਿੱਚ ਪੰਜਾਬ ਨੇ ਉੱਤਰ ਪ੍ਰਦੇਸ਼ ਨੂੰ 4-3 ਨਾਲ ਹਰਾਇਆ, ਜਿਸ ਵਿੱਚ ਸੁਖਦੇਵ ਸਿੰਘ ਨੇ ਦੋ, ਜਦਕਿ ਮਨਦੀਪ ਸਿੰਘ ਅਤੇ ਵਰਿੰਦਰ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਉੱਤਰ ਪ੍ਰਦੇਸ਼ ਲਈ ਹਰਸ਼ ਪ੍ਰਤਾਪ ਸਿੰਘ, ਅਲੀ ਸ਼ਾਹਰੁਖ ਅਤੇ ਕਪਤਾਨ ਕੇਤਨ ਕੁਸ਼ਵਾਹਾ ਨੇ ਗੋਲ ਕੀਤੇ। ਦੂਜੇ ਸੈਮੀਫਾਈਨਲ ਵਿੱਚ ਝਾਰਖੰਡ ਨੇ ਮੱਧ ਪ੍ਰਦੇਸ਼ ਨੂੰ 3-1 ਨਾਲ ਹਰਾਇਆ। ਝਾਰਖੰਡ ਲਈ ਸੋਰੇਂਗ, ਆਸ਼ੀਸ਼ ਤਾਨੀ ਪੂਰਤੀ ਅਤੇ ਜੇਸਨ ਨੇ ਗੋਲ ਕੀਤੇ। ਮੱਧ ਪ੍ਰਦੇਸ਼ ਲਈ ਇੱਕੋ-ਇੱਕ ਗੋਲ ਲਵ ਨੇ ਗੋਲ ਕੀਤਾ।
Advertisement
Advertisement