ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਕੀ ਇੰਡੀਆ ਵੱਲੋਂ ਜੂਨੀਅਰ ਮਹਿਲਾ ਕੌਮੀ ਕੈਂਪ ਲਈ 41 ਖਿਡਾਰਨਾਂ ਦੀ ਚੋਣ

ਨਵੀਂ ਦਿੱਲੀ, 7 ਜਨਵਰੀ ਹਾਕੀ ਇੰਡੀਆ ਨੇ ਬੰਗਲੂਰੂ ਵਿੱਚ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਸੈਂਟਰ ਵਿੱਚ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਜੂਨੀਅਰ ਮਹਿਲਾ ਕੌਮੀ ਕੋਚਿੰਗ ਕੈਂਪ ਲਈ ਅੱਜ ਇੱਥੇ 41 ਮੈਂਬਰੀ ਟੀਮ ਦਾ ਐਲਾਨ ਕੀਤਾ। ਹਾਕੀ ਇੰਡੀਆ ਅਨੁਸਾਰ ਖਿਡਾਰੀਆਂ ਦੀ...
Advertisement

ਨਵੀਂ ਦਿੱਲੀ, 7 ਜਨਵਰੀ

ਹਾਕੀ ਇੰਡੀਆ ਨੇ ਬੰਗਲੂਰੂ ਵਿੱਚ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਸੈਂਟਰ ਵਿੱਚ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਜੂਨੀਅਰ ਮਹਿਲਾ ਕੌਮੀ ਕੋਚਿੰਗ ਕੈਂਪ ਲਈ ਅੱਜ ਇੱਥੇ 41 ਮੈਂਬਰੀ ਟੀਮ ਦਾ ਐਲਾਨ ਕੀਤਾ। ਹਾਕੀ ਇੰਡੀਆ ਅਨੁਸਾਰ ਖਿਡਾਰੀਆਂ ਦੀ ਚੋਣ 2023 ਵਿੱਚ ਘਰੇਲੂੁ ਚੈਂਪੀਅਨਸ਼ਿਪ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਗਈ ਹੈ। ਇੱਕ ਮਹੀਨੇ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਚ ਤੁਸ਼ਾਰ ਖਾਂਡੇਕਰ ਕੋਲ ਰਿਪੋਰਟ ਕਰਨੀ ਹੋਵੇਗੀ। ਖਾਂਡੇਕਰ ਨੇ ਕਿਹਾ, ‘‘ਖਿਡਾਰੀਆਂ ਦੀ ਚੋਣ ਹਾਕੀ ਇੰਡੀਆ ਮਹਿਲਾ ਕੌਮੀ ਚੈਂਪੀਅਨਸ਼ਿਪ, ਖੇਤਰੀ ਚੈਂਪੀਅਨਸ਼ਿਪ ਤੋਂ ਇਲਾਵਾ ਜੂਨੀਅਰ ਮਹਿਲਾ ਅਕਾਦਮੀ ਕੌਮੀ ਚੈਂਪੀਅਨਸ਼ਿਪ ਅਤੇ ਖੇਤਰੀ ਚੈਂਪੀਅਨਸ਼ਿਪ ਵਿੱਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਗਈ ਹੈ।’’ ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਂ ਵਿੱਚ ਗੋਲਕੀਪਰ ਵਿਦਿਆਸ੍ਰੀ ਵੀ, ਆਦਿੱਤੀ ਮਾਹੇਸ਼ਵਰੀ, ਨਿਧੀ, ਐਂਜਿਲ ਹਰਸ਼ਰਾਨੀ ਮਿੰਜ਼, ਡਿਫੈਂਡਰ ਲਾਲਥੰਟਲੁਆਂਗੀ, ਨੀਰੂ ਕੁਲੂ, ਮਮਿਤਾ ਓਰਮ, ਥੈਂਜਾਓਜਮ ਨਿਰੂਪਮਾ ਦੇਵੀ, ਜਯੋਤੀ ਸਿੰਘ, ਅੰਜਲੀ ਬਰਵਾ, ਪਵਨਪ੍ਰੀਤ ਕੌਰ, ਪੂਜਾ ਸਾਹੂ, ਮਿੱਡਫੀਲਡਰ ਪ੍ਰਿਯੰਕਾ ਡੋਗਰਾ, ਰਜਨੀ ਕਰਕੇਟਾ, ਐੱਫ ਲਾਲਬੀ ਅਕਿਸਯਾਮੀ, ਮਨੀਸ਼ਾ, ਨਿਰਾਲੀ ਕੁਜੂਰ, ਹਿਨਾ ਬਾਨੋ, ਸ਼ੇਤਰਮਯੂਮ ਸੋਨੀਆ ਦੇਵੀ, ਅਨੀਸ਼ਾ ਸਾਹੂ, ਪ੍ਰਿਯੰਕਾ ਯਾਦਵ, ਖੈਦੇਮ ਸ਼ਿਲੇਮਾ, ਸੁਪ੍ਰੀਆ ਕੁਜੂਰ, ਜੈਸਿਕਦੀਪ ਕੌਰ, ਬਿਨਿਮਾ ਧਾਨ, ਹੁਦਾ ਖ਼ਾਨ, ਸਾਕਸ਼ੀ ਰਾਣਾ, ਫਾਰਵਰਡ ਸੋਨਮ, ਸੰਜਨਾ ਹੋਰੋ, ਦੇਚੰਮਾ ਪੀਜੀ, ਇਸ਼ੀਕਾ, ਹਿਮਾਂਸ਼ੀ ਸ਼ਰਦ ਗਵਾਂਡੇ, ਕਨਿਕਾ ਸਿਵਾਚ, ਨਿਸ਼ਾ ਮਿੰਜ, ਯਮੁੰਨਾ, ਗੀਤਾ ਯਾਦਵ, ਗੁਰਮੇਲ ਕੌਰ, ਲਾਲਰਿਨਪੁਈ, ਮੁਨਮੁਨੀ ਦਾਸ, ਅਸ਼ਿਵਨੀ ਪੰਜਾਬ ਕਾਲੇਕਰ, ਸੁਨੇਲਿਤਾ ਟੋਪੋ, ਸਟੈਂਡਬਾਏ ਲਖੀਮੋਨੀ ਮਜੁਵਾਰ (ਗੋਲਕੀਪਰ), ਮਮਤੇਸ਼ਵਰੀ ਲਹਿਰੇ (ਡਿਫੈਂਡਰ), ਸੇਜਲ (ਫਾਰਵਰਡ) ਸ਼ਾਮਲ ਹਨ। -ਪੀਟੀਆਈ

Advertisement

Advertisement
Show comments