ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਕੀ: ਭਾਰਤ ਨੇ ਕਜ਼ਾਖਸਤਾਨ ਨੂੰ 15-0 ਨਾਲ ਹਰਾਇਆ

ਅਭਿਸ਼ੇਕ ਨੇ ਚਾਰ ਅਤੇ ਜੁਗਰਾਜ ਤੇ ਸੁਖਜੀਤ ਨੇ ਤਿੰਨ-ਤਿੰਨ ਗੋਲ ਕੀਤੇ
ਬਿਹਾਰ ਦੇ ਰਾਜਗੀਰ ਵਿੱਚ ਭਾਰਤੀ ਖਿਡਾਰੀ ਅਭਿਸ਼ੇਕ ਕਜ਼ਾਖ਼ਸਤਾਨ ਖਿਲਾਫ਼ ਗੋਲ ਕਰਨ ਦੀ ਕੋਸ਼ਿਸ਼ ਕਰਦਾ ਹੋਇਆ। -ਫੋਟੋ: ਪੀਟੀਆਈ
Advertisement

ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆ ਕੱਪ ਵਿੱਚ ਆਪਣਾ ਦਬਦਬਾ ਕਾਇਮ ਰੱਖਦਿਆਂ ਅੱਜ ਇੱਥੇ ਕਜ਼ਾਖਸਤਾਨ ਨੂੰ 15-0 ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਇਸ ਤਰ੍ਹਾਂ ਪੂਲ ‘ਏ’ ਚੋਂ ਭਾਰਤ ਅਤੇ ਚੀਨ, ਜਦਕਿ ਪੂਲ ‘ਬੀ’ ’ਚੋਂ ਮਲੇਸ਼ੀਆ ਅਤੇ ਕੋਰੀਆ ਨੇ ਸੁਪਰ-4 ਵਿੱਚ ਜਗ੍ਹਾ ਪੱਕੀ ਕੀਤੀ ਹੈ।

ਅੱਜ ਭਾਰਤ ਲਈ ਤਿੰਨ ਖਿਡਾਰੀਆਂ ਨੇ ਹੈਟ੍ਰਿਕ ਲਗਾਈ, ਜਿਸ ਵਿੱਚ ਅਭਿਸ਼ੇਕ ਨੇ ਚਾਰ, ਜੁਗਰਾਜ ਸਿੰਘ ਤੇ ਸੁਖਜੀਤ ਸਿੰਘ ਨੇ ਤਿੰਨ-ਤਿੰਨ, ਜਦਕਿ ਕਪਤਾਨ ਹਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਰਾਜਿੰਦਰ ਸਿੰਘ, ਸੰਜੈ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਚੀਨ ਤੇ ਜਪਾਨ ਵਿਚਾਲੇ ਮੈਚ 2-2 ਨਾਲ ਡਰਾਅ ਰਿਹਾ ਸੀ।

Advertisement

ਇਸੇ ਤਰ੍ਹਾਂ ਪੂਲ ‘ਬੀ’ ਵਿੱਚ ਮਲੇਸ਼ੀਆ ਨੇ ਚੀਨੀ ਤਾਇਪੇ ਨੂੰ 15-0 ਨਾਲ ਹਰਾਇਆ, ਜਦਕਿ ਕੋਰੀਆ ਨੇ ਬੰਗਲਾਦੇਸ਼ ਨੂੰ 5-1 ਨਾਲ ਮਾਤ ਦਿੱਤੀ। ਮਲੇਸ਼ੀਆ ਤਿੰਨ ਮੈਚ ਜਿੱਤਣ ਤੋਂ ਬਾਅਦ ਨੌਂ ਅੰਕਾਂ ਨਾਲ ਗਰੁੱਪ ਵਿੱਚ ਸਿਖਰ ’ਤੇ ਰਿਹਾ, ਜਦਕਿ ਕੋਰੀਆ ਛੇ ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ।

Advertisement
Show comments