ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਕੀ: ਭਾਰਤ ਨੇ ਜਾਪਾਨ ਨੂੰ 4-2 ਨਾਲ ਹਰਾਇਆ

ਹਾਂਗਜ਼ੂ, 28 ਸਤੰਬਰ ਨੌਜਵਾਨ ਸਟਰਾਈਕਰ ਅਭਿਸ਼ੇਕ ਵੱਲੋਂ ਕੀਤੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਅੱਜ ਇਥੇ ਏਸ਼ਿਆਈ ਖੇਡਾਂ ਵਿੱਚ ਸਾਬਕਾ ਚੈਂਪੀਅਨ ਤੇ ਸੋਨ ਤਗ਼ਮਾ ਜੇਤੂ ਜਾਪਾਨ ਨੂੰ 4-2 ਨਾਲ ਸ਼ਿਕਸਤ ਦਿੱਤੀ ਹੈ। ਉਪਰੋਥੱਲੀ ਇਸ ਤੀਜੀ ਜਿੱਤ ਨਾਲ ਭਾਰਤ ਨੇ ਪੁਰਸ਼...
ਭਾਰਤੀ ਹਾਕੀ ਟੀਮ ਸਾਬਕਾ ਚੈਂਪੀਅਨ ਜਾਪਾਨ ਖ਼ਿਲਾਫ਼ ਜਿੱਤ ਦਾ ਜਸ਼ਨ ਮਨਾਉਂਦੀ ਹੋਈ। -ਫੋਟੋ: ਏਪੀ
Advertisement

ਹਾਂਗਜ਼ੂ, 28 ਸਤੰਬਰ

ਨੌਜਵਾਨ ਸਟਰਾਈਕਰ ਅਭਿਸ਼ੇਕ ਵੱਲੋਂ ਕੀਤੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਅੱਜ ਇਥੇ ਏਸ਼ਿਆਈ ਖੇਡਾਂ ਵਿੱਚ ਸਾਬਕਾ ਚੈਂਪੀਅਨ ਤੇ ਸੋਨ ਤਗ਼ਮਾ ਜੇਤੂ ਜਾਪਾਨ ਨੂੰ 4-2 ਨਾਲ ਸ਼ਿਕਸਤ ਦਿੱਤੀ ਹੈ। ਉਪਰੋਥੱਲੀ ਇਸ ਤੀਜੀ ਜਿੱਤ ਨਾਲ ਭਾਰਤ ਨੇ ਪੁਰਸ਼ ਹਾਕੀ ਦੇ ਮੁਕਾਬਲਿਆਂ ਵਿੱਚ ਸੈਮੀ ਫਾਈਨਲ ਵੱਲ ਵੱਡੀ ਪੁਲਾਂਘ ਪੁੱਟੀ ਹੈ। ਅਭਿਸ਼ੇਕ ਨੇ 13ਵੇਂ ਤੇ 48ਵੇਂ ਮਿੰਟ ਵਿੱਚ ਦੋ ਮੈਦਾਨੀ ਗੋਲ ਕੀਤੇ। ਹੋਰਨਾਂ ਖਿਡਾਰੀਆਂ ਵਿਚੋਂ ਮਨਦੀਪ ਨੇ 24ਵੇਂ ਤੇ ਅਮਿਤ ਰੋਹੀਦਾਸ ਨੇ 34ਵੇਂ ਮਿਟ ਵਿੱਚ ਟੀਮ ਲਈ ਗੋਲ ਕੀਤਾ। ਜਾਪਾਨ ਦੀ ਟੀਮ ਚੌਥੇ ਤੇ ਮੈਚ ਦੇ ਆਖਰੀ ਕੁਆਰਟਰ ਵਿੱਚ ਜ਼ੋਰਦਾਰ ਖੇਡ ਦਿਖਾਉਂਦਿਆਂ 57ਵੇਂ (ਜੈਂਕੀ ਮਿਤਾਨੀ) ਤੇ 60ਵੇਂ (ਰਯੋਸੀ ਕਾਟੋ) ਮਿੰਟ ਵਿੱਚ ਦੋ ਗੋਲ ਕਰਕੇ ਹਾਰ ਦੇ ਅੰਤਰ ਨੂੰ ਘਟਾਉਣ ਵਿੱਚ ਸਫ਼ਲ ਰਹੀ। ਉਂਜ ਭਾਰਤ, ਜੋ ਆਲਮੀ ਦਰਜਾਬੰਦੀ ਵਿੱਚ ਤੀਜੇ ਸਥਾਨ ’ਤੇ ਹੈ, ਨੇ ਪੂਰੇ ਮੈਚ ਦੌਰਾਨ ਆਪਣਾ ਦਬਦਬਾ ਬਣਾਈ ਰੱਖਿਆ। ਭਾਰਤ ਪੂਲ ਏ ਦੇ ਅਗਲੇ ਮੁਕਾਬਲੇ ਵਿਚ ਸ਼ਨਿਚਰਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਮੱਥਾ ਲਾਏਗਾ। -ਪੀਟੀਆਈ

Advertisement

Advertisement
Show comments