ਹਾਕੀ ਇੰਡੀਆ ਵੱਲੋਂ ਸੀਨੀਅਰ ਮਹਿਲਾ ਨੈਸ਼ਨਲ ਕੈਂਪ ਲਈ 40 ਖਿਡਾਰੀਆਂ ਦੇ ਨਾਵਾਂ ਦਾ ਐਲਾਨ
ਬੰਗਲੁਰੂ ਦੇ SAI ਸੈਂਟਰ ਵਿੱਚ 21 ਜੁਲਾਈ ਤੋਂ 29 ਅਗਸਤ ਤੱਕ ਲੱਗੇਗਾ ਕੈਂਪ
Advertisement
ਹਾਕੀ ਇੰਡੀਆ ਨੇ ਅਗਾਮੀ ਸੀਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਲਈ 40 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਹ ਕੈਂਪ 21 ਜੁਲਾਈ ਤੋਂ 29 ਅਗਸਤ ਤੱਕ ਇੱਥੇ ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਸੈਂਟਰ ਵਿੱਚ ਲੱਗੇਗਾ। ਇਹ ਕੈਂਪ ਇਸ ਲਈ ਵੀ ਅਹਿਮ ਹੈ ਕਿਉਂਕਿ ਭਾਰਤੀ ਮਹਿਲਾ ਹਾਕੀ ਟੀਮ 5 ਸਤੰਬਰ ਨੂੰ ਹਾਂਗਜ਼ੂ (ਚੀਨ) ਵਿੱਚ ਸ਼ੁਰੂ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਲਈ ਤਿਆਰੀ ਕਰ ਰਹੀ ਹੈ। ਇਹ ਟੂਰਨਾਮੈਂਟ 2026 ਦੇ FIH ਮਹਿਲਾ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈਅਰ ਵਜੋਂ ਕੰਮ ਕਰੇਗਾ, ਜਿਸ ਵਿੱਚ ਸਿਰਫ਼ ਚੈਂਪੀਅਨ ਨੂੰ ਹੀ ਗਾਰੰਟੀਸ਼ੁਦਾ ਸਥਾਨ ਮਿਲੇਗਾ। ਪਿਛਲੇ ਕੈਂਪ ਦੇ ਸਾਰੇ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ।
ਕੈਂਪ ਲਈ ਐਲਾਨੇ 40 ਖਿਡਾਰੀਆਂ ਵਿਚ
Advertisement
ਗੋਲਕੀਪਰ: ਸਵਿਤਾ, ਬਿਚੂ ਦੇਵੀ ਖਰੀਬਾਮ, ਬਨਸਾਰੀ ਸੋਲੰਕੀ, ਮਾਧੁਰੀ ਕਿੰਡੋ ਤੇ ਸਮਿਕਸ਼ਾ ਸਕਸੈਨਾ
ਡਿਫੈਂਡਰ: ਮਹਿਮਾ ਚੌਧਰੀ, ਨਿੱਕੀ ਪ੍ਰਧਾਨ, ਸੁਸ਼ੀਲਾ ਚਾਨੂ ਪੁਖਰਾਮਬਾਮ, ਉਦਿਤਾ, ਇਸ਼ਿਕਾ ਚੌਧਰੀ, ਜਯੋਤੀ ਛੱਤਰੀ, ਅਕਸ਼ਤਾ ਅਬਾਸੋ ਧੇਕਾਲੇ, ਅੰਜਨਾ ਡੁੰਗਡੁੰਗ, ਸੁਮਨ ਦੇਵੀ ਥੋਡਮ
ਮਿਡਫੀਲਡਰ: ਸੁਜਾਤਾ ਕੁਜੂਰ, ਵੈਸ਼ਨਵੀ ਵਿੱਠਲ ਫਾਲਕੇ, ਨੇਹਾ, ਸਲੀਮਾ ਟੇਟੇ, ਮਨੀਸ਼ਾ ਚੌਹਾਨ, ਅਜਮੀਨਾ ਕੁਜੂਰ, ਸੁਨੇਲਿਤਾ ਟੋਪੋ, ਲਾਲਰੇਮਸਿਆਮੀ, ਸ਼ਰਮੀਲਾ ਦੇਵੀ, ਬਲਜੀਤ ਕੌਰ, ਮਹਿਮਾ ਟੇਟੇ, ਅਲਬੇਲਾ ਰਾਣੀ ਟੋਪੋ, ਪੂਜਾ ਯਾਦਵ
ਫਾਰਵਰਡ: ਦੀਪਮੋਨਿਕਾ ਟੋਪੋ, ਰਿਤਿਕਾ ਸਿੰਘ, ਦੀਪਿਕਾ ਸੋਰੇਂਗ, ਨਵਨੀਤ ਕੌਰ, ਸੰਗੀਤਾ ਕੁਮਾਰੀ, ਦੀਪਿਕਾ, ਰੁਤਜਾ ਦਾਦਾਸੋ ਪਿਸਾਲ, ਬਿਊਟੀ ਡੁੰਗਡੁੰਗ, ਮੁਮਤਾਜ਼ ਖਾਨ, ਅੰਨੂ, ਚੰਦਨਾ ਜਗਦੀਸ਼, ਕਾਜਲ ਸਦਾਸ਼ਿਵ ਅਟਪਡਕਰ।
Advertisement