ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੂਨੀਅਰ ਹਾਕੀ ਵਿਸ਼ਵ ਕੱਪ ਲਈ ਹਾਕੀ ਇੰਡੀਆ ਤੇ ਤਾਮਿਲਨਾਡੂ ਵਿਚਾਲੇ ਸਮਝੌਤਾ

ਟੂਰਨਾਮੈਂਟ ’ਚ ਪਹਿਲੀ ਵਾਰ 24 ਟੀਮਾਂ ਲੈਣਗੀਆਂ ਹਿੱਸਾ
Advertisement

ਚੇਨੱਈ, 19 ਜੂਨ

ਹਾਕੀ ਇੰਡੀਆ ਨੇ ਇਸ ਵਰ੍ਹੇ 28 ਨਵੰਬਰ ਤੋਂ 10 ਦਸੰਬਰ ਤੱਕ ਚੇਨੱਈ ਤੇ ਮਦੁਰਈ ਵਿੱਚ ਹੋਣ ਵਾਲੇ ਐੱਫਆਈਐੱਚ ਪੁਰਸ਼ ਜੂਨੀਅਰ ਵਿਸ਼ਵ ਕੱਪ ਦੀ ਸਹਿ-ਮੇਜ਼ਬਾਨੀ ਲਈ ਅੱਜ ਤਾਮਲਿਨਾਡੂ ਸਰਕਾਰ ਨਾਲ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇੱਥੇ ਟੂਰਨਾਮੈਂਟ ਦੇ ਐਲਾਨ ਲਈ ਕਰਵਾਏ ਪ੍ਰੋਗਰਾਮ ਦੌਰਾਨ ਇਸ ਦਾ ਅਧਿਕਾਰਤ ‘ਲੋਗੋ’ ਵੀ ਜਾਰੀ ਕੀਤਾ ਗਿਆ। ਇਸ ਵਿਸ਼ਵ ਕੱਪ ’ਚ ਪਹਿਲੀ ਵਾਰ ਦੁਨੀਆ ਦੀਆਂ 24 ਟੀਮਾਂ ਹਿੱਸਾ ਲੈਣਗੀਆਂ।

Advertisement

ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਥਿਰੂ ਉਦੈਨਿਧੀ ਸਟਾਲਿਨ ਨੇ ਕਿਹਾ, ‘‘ਇਸ ਸਿਰਫ ਸਾਡੇ ਸੂਬੇ ਲਈ ਹੀ ਨਹੀਂ ਬਲਕਿ ਪੂਰੇ ਮੁਲਕ ਲਈ ਮਾਣ ਵਾਲਾ ਪਲ ਹੈ। ਅਜਿਹੇ ਵੱਕਾਰੀ ਕੌਮਾਂਤਰੀ ਟੂਰਨਾਮੈਟ ਦੀ ਮੇਜ਼ਬਾਨੀ ਕਰਨਾ ਸਾਰੇ ਪੱਧਰਾਂ ’ਤੇ ਖੇਡ ਦੀ ਹਮਾਇਤ ਕਰਨ ਤੇ ਖੇਡ ਨੂੰ ਪ੍ਰਫੁੱਲਿਤ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।’’ ਉਨ੍ਹਾਂ ਆਖਿਆ ਕਿ ਉਹ ਉੱਚ ਮਿਆਰੀ ਪੱਧਰ ’ਤੇ ਟੂਰਨਾਮੈਂਟ ਕਰਵਾਉਣਾ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡਣਗੇ।

ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਆਖਿਆ, ‘‘ਐੱਫਆਈਐੱਚ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਤਾਮਿਲਨਾਡੂ-2025 ਕੌਮਾਂਤਰੀ ਹਾਕੀ ਕੈਲੰਡਰ ਵਿੱਚ ਇੱਕ ਅਹਿਮ ਟੂਰਨਾਮੈਂਟ ਹੈ, ਜਿਸ ਰਾਹੀਂ ਭਵਿੱਖ ਦੇ ਸਟਾਰ ਖਿਡਾਰੀ ਨਿਕਲਦੇ ਹਨ। ਅਸੀਂ ਇਸ ਗੇੜ ਲਈ ਤਾਮਿਲਨਾਡੂ ਸਰਕਾਰ ਨਾਲ ਭਾਈਵਾਲੀ ਕਰਕੇ ਬੇਹੱਦ ਖੁਸ਼ ਹਾਂ।’’ -ਪੀਟੀਆਈ

 

 

Advertisement
Show comments