ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਕੀ ਏਸ਼ੀਆ ਕੱਪ : ਭਾਰਤ ਨੇ ਚੀਨ ਨੂੰ 7-0 ਨਾਲ ਹਰਾ ਕੇ ਫਾਈਨਲ ’ਚ ਕਦਮ ਰੱਖਿਆ

ਮੇਜ਼ਬਾਨ ਟੀਮ ਦਾ ਅੱਜ ਕੋਰੀਆ ਨਾਲ ਹੋਵੇਗਾ ਖਿਤਾਬੀ ਮੁਕਾਬਲਾ; ਅਭਿਸ਼ੇਕ ਨੇ ਚਾਰ ਮਿੰਟਾਂ ’ਚ ਦੋ ਗੋਲ ਦਾਗੇ
ਜਿੱਤ ਮਗਰੋਂ ਖੁਸ਼ੀ ਸਾਂਝੀ ਕਰਦੇ ਹੋਏ ਭਾਰਤੀ ਹਾਕੀ ਟੀਮ ਦੇ ਖਿਡਾਰੀ। ਫੋਟੋ: ANI
Advertisement

ਭਾਰਤ ਨੇ ਅੱਜ ਇੱਥੇ ਸੁਪਰ-4 ਗੇੜ ਦੇ ਆਖਰੀ ਮੈਚ ਵਿੱਚ ਚੀਨ ਨੂੰ 7-0 ਨਾਲ ਹਰਾ ਕੇ 9ਵੀਂ ਵਾਰ ਏਸ਼ੀਆ ਕੱਪ ਹਾਕੀ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਮੇਜ਼ਬਾਨ ਟੀਮ ਐਤਵਾਰ 7 ਸਤੰਬਰ ਨੂੰ ਖਿਤਾਬੀ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਪੰਜ ਵਾਰ ਦੀ ਚੈਂਪੀਅਨ ਕੋਰੀਆ ਦੀ ਟੀਮ ਨਾਲ ਭਿੜੇਗੀ। ਕੋਰੀਆ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ।

ਭਾਰਤ ਇਸ ਟੂਰਨਾਮੈਂਟ ਵਿੱਚ ਹਾਲੇ ਤੱਕ ਅਜੇਤੂ ਹੈ ਜਦਕਿ ਕੋਰੀਆ ਦੀ ਟੀਮ ਦੋ ਮੈਚ ਹਾਰ ਚੁੱਕੀ ਹੈ। ਅੱਜ ਮੈਚ ਭਾਰਤ ਵੱਲੋਂ ਅਭਿਸ਼ੇਕ ਨੇ ਦੋ (46ਵੇਂ ਤੇ 50ਵੇਂ ਮਿੰਟ), ਜਦਕਿ ਸ਼ਿਲਾਨੰਦ ਲਾਕੜਾ (ਚੌਥੇ ਮਿੰਟ), ਦਿਲਪ੍ਰੀਤ ਸਿੰਘ (ਸੱਤਵੇਂ ਮਿੰਟ), ਮਨਦੀਪ ਸਿੰਘ (18ਵੇਂ ਮਿੰਟ), ਰਾਜ ਕੁਮਾਰ ਪਾਲ (37ਵੇਂ ਮਿੰਟ) ਅਤੇ ਸੁਖਜੀਤ ਸਿੰਘ (39ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਇਸ ਜਿੱਤ ਨਾਲ ਭਾਰਤ ਸੁਪਰ-4 ਗੇੜ ਵਿੱਚ ਸੱਤ ਅੰਕਾਂ ਨਾਲ ਸਿਖਰ ’ਤੇ ਰਹਿ ਕੇ ਫਾਈਨਲ ’ਚ ਪਹੁੰਚਿਆ। ਦੱਖਣੀ ਕੋਰੀਆ ਦੇ ਚਾਰ, ਜਦਕਿ ਚੀਨ ਅਤੇ ਮਲੇਸ਼ੀਆ ਦੇ ਤਿੰਨ-ਤਿੰਨ ਅੰਕ ਹਨ। ਇਸ ਤਰ੍ਹਾਂ ਭਾਰਤ ਅਗਲੇ ਸਾਲ ਦੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਸਤੇ ਸਿਰਫ ਇੱਕ ਕਦਮ ਦੂਰ ਹੈ।

Advertisement

ਕੋਰੀਆ ਦੋ ਵਾਰ ਦਾ ਚੈਂਪੀਅਨ ਹੈ। ਉਸ ਨੇ 2022 ਵਿੱਚ ਮਲੇਸ਼ੀਆ ਨੂੰ, ਜਦਕਿ 2017 ਵਿੱਚ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਭਾਰਤ ਕੋਲ ਚੌਥੀ ਵਾਰ ਏਸ਼ੀਆ ਕੱਪ ਜਿੱਤਣ ਦਾ ਮੌਕਾ ਹੋਵੇਗਾ।

Advertisement
Tags :
sports newsਏਸ਼ੀਆ ਕੱਪ। ਭਾਰਤਹਾਕੀ
Show comments