ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Hina Munawar: ਹਿਨਾ ਮੁਨੱਵਰ ਬਣੀ ਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਦੀ ਪਹਿਲੀ ਮਹਿਲਾ ਮੈਨੇਜਰ

19 ਫਰਵਰੀ ਤੋਂ ਕਰਾਚੀ ਵਿਚ ਚੈਂਪੀਅਨਜ਼ ਟਰਾਫ਼ੀ ਨਾਲ ਸੰਭਾਲੇਗੀ ਨਵੀਂ ਜ਼ਿੰਮੇਵਾਰੀ
Advertisement

ਕਰਾਚੀ, 3 ਫਰਵਰੀ

Hina Munawar: ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਇਤਿਹਾਸ ਰਚਦਿਆਂ ਹਿਨਾ ਮੁਨੱਵਰ (Hina Munawar) ਨੂੰ ਪੁਰਸ਼ ਕ੍ਰਿਕਟ ਟੀਮ ਦੀ ਪਹਿਲੀ ਮਹਿਲਾ (ਆਪਰੇਸ਼ਨਜ਼) ਮੈਨੇਜਰ ਨਿਯੁਕਤ ਕੀਤਾ ਹੈ। ਉਹ ਅਗਾਮੀ ਤਿਕੋਣੀ ਲੜੀ ਤੇ ਚੈਂਪੀਅਨਜ਼ ਟਰਾਫੀ 2025, ਜੋ 19 ਫਰਵਰੀ ਤੋਂ ਕਰਾਚੀ ਵਿਚ ਸ਼ੁਰੂ ਹੋ ਰਹੀ ਹੈ, ਤੋਂ ਇਹ ਨਵੀਂ ਜ਼ਿੰਮੇਵਾਰੀ ਸੰਭਾਲੇਗੀ।

Advertisement

ਹਿਨਾ ਮੁਨੱਵਰ ਸੁਰੱਖਿਆ ਤੇ ਸੰਚਾਲਨ ਦੇ ਖੇਤਰ ਵਿਚ ਮਾਹਿਰ ਹੈ। ਉਸ ਨੇ ਸਵਾਤ ਖੇਤਰ ਵਿਚ ਫਰੰਟੀਅਰ ਕਾਂਸਟੇਬੁਲਰੀ (ਐੱਫਸੀ) ਵਿਚ ਸੇਵਾਵਾਂ ਦਿੱਤੀਆਂ ਹਨ, ਜੋ ਵੱਡੇ ਜੋਖ਼ਮ ਵਾਲਾ ਇਲਾਕਾ ਮੰਨਿਆ ਜਾਂਦਾ ਹੈ।

ਹਿਨਾ ਦੀ ਚੋਣ ਨੇ ਕ੍ਰਿਕਟ ਪ੍ਰੇਮੀਆਂ, ਮਾਹਿਰਾਂ ਤੇ ਮੀਡੀਆ ਵਿਚ ਉਤਸੁਕਤਾ ਪੈਦਾ ਕੀਤੀ ਹੈ। ਪੀਸੀਬੀ ਨਾਲ ਜੁੜੇ ਸੂਤਰ ਮੁਤਾਬਕ, ‘‘ਹਿਨਾ ਮੁਨੱਵਰ ਦੀ ਨਿਯੁਕਤੀ ਟੀਮ ਮੈਨੇਜਮੈਂਟ ਤੇ ਖਿਡਾਰੀਆਂ ਦਰਮਿਆਨ ਸੰਚਾਲਨ ਨੂੰ ਸੁਚਾਰੂ ਬਣਾਉਣ ਦੇ ਮੰਤਵ ਨਾਲ ਕੀਤੀ ਗਈ ਹੈ। ਉਸ ਨੇ ਰਣਨੀਤਕ ਤੇ ਅਗਵਾਈ ਜਿਹੀ ਭੂਮਿਕਾਵਾਂ ਵਿਚ ਕੰਮ ਕੀਤਾ ਹੈ, ਜਿਸ ਕਰਕੇ ਉਸ ਨੂੰ ਪ੍ਰਸ਼ਾਸਨਿਕ ਕਾਰਜਾਂ ਦਾ ਚੰਗਾ ਤਜਰਬਾ ਹੈ।’’ ਉਂਝ ਸੀਨੀਅਰ ਸੇਵਾਮੁਕਤ ਨੌਕਰਸ਼ਾਹ ਨਵੀਦ ਅਕਬਰ ਚੀਮਾ ਟੀਮ ਮੈਨੇਜਰ ਵਜੋਂ ਭੂਮਿਕਾ ਨਿਭਾਉਂਦੇ ਰਹਿਣਗੇ।

ਹਿਨਾ ਮੁਨੱਵਰ ਨੇ ਸਿਵਲ ਸੁਪੀਰੀਅਰ ਸਰਵਸਿਜ਼ ਪ੍ਰੀਖਿਆ ਪਾਸ ਕਰਨ ਮਗਰੋਂ ਵੱਖ ਵੱਖ ਕਾਨੂੰਨ ਲਾਗੂ ਕਰਨ ਅਤੇ ਸੁਰੱਖਿਆ ਭੂਮਿਕਾਵਾਂ ਵਿੱਚ ਕੰਮ ਕੀਤਾ। ਉਹ ਪਿਛਲੇ ਸਾਲ ਪੀਸੀਬੀ ਵਿੱਚ ਸ਼ਾਮਲ ਹੋਈ ਸੀ ਅਤੇ ਪਾਕਿਸਤਾਨ ਮਹਿਲਾ ਅੰਡਰ-19 ਟੀਮ ਦੀ ਏਸ਼ੀਆ ਕੱਪ ਮੈਨੇਜਰ ਵੀ ਰਹਿ ਚੁੱਕੀ ਹੈ। ਸੂਤਰਾਂ ਮੁਤਾਬਕ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਉਸ ਨੂੰ ਡੈਪੂਟੇਸ਼ਨ ’ਤੇ ਬੋਰਡ ’ਚ ਸ਼ਾਮਲ ਕੀਤਾ ਹੈ ਕਿਉਂਕਿ ਉਹ ਅਜੇ ਵੀ ਪਾਕਿਸਤਾਨ ਪੁਲੀਸ ਸੇਵਾ (ਪੀ.ਐੱਸ.ਪੀ.) ਦਾ ਹਿੱਸਾ ਹੈ।

ਪੀਸੀਬੀ ਦਾ ਮੰਨਣਾ ਹੈ ਕਿ ਹਿਨਾ ਮੁਨੱਵਰ ਦੀ ਨਿਯੁਕਤੀ ਟੀਮ ਪ੍ਰਬੰਧਨ ਵਿੱਚ ਇੱਕ ਸੰਗਠਿਤ ਅਤੇ ਪ੍ਰਭਾਵੀ ਮਾਹੌਲ ਪੈਦਾ ਕਰੇਗੀ ਅਤੇ ਪੁਰਸ਼ ਕ੍ਰਿਕਟ ਟੀਮ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ। ਉਸ ਦੀ ਨਿਯੁਕਤੀ ਰਵਾਇਤੀ ਕੋਚਿੰਗ-ਕੇਂਦਰਿਤ ਅਤੇ ਪੁਰਸ਼-ਪ੍ਰਧਾਨ ਟੀਮ ਸੈਟਅੱਪ ਲਈ ਇੱਕ ਨਵੀਂ ਪਹੁੰਚ ਦਾ ਸੰਕੇਤ ਹੈ। -ਪੀਟੀਆਈ

Advertisement
Show comments