ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿੰਕਫੀਲਡ ਕੱਪ ਰਾਹੀਂ ਅੱਜ ਕਲਾਸੀਕਲ ਸ਼ਤਰੰਜ ’ਚ ਵਾਪਸੀ ਕਰੇਗਾ ਗੁਕੇਸ਼

ਪ੍ਰਗਨਾਨੰਦਾ ਪੰਜਵੇਂ ਗੇਡ਼ ਵਿੱਚ ਲਾਵੇਗਾ ਪੂਰੀ ਵਾਹ
ਡੀ ਗੁਕੇਸ਼।
Advertisement

ਵਿਸ਼ਵ ਚੈਂਪੀਅਨ ਡੀ ਗੁਕੇਸ਼ ਸੋਮਵਾਰ ਤੋਂ ਸ਼ੁਰੂ ਹੋ ਰਹੇ ਸਿੰਕਫੀਲਡ ਕੱਪ ਨਾਲ ਕਲਾਸੀਕਲ ਸ਼ਤਰੰਜ ਵਿੱਚ ਵਾਪਸੀ ਕਰ ਰਿਹਾ ਹੈ। ਉਸ ਨਾਲ ਇੱਕ ਹੋਰ ਭਾਰਤੀ ਖਿਡਾਰੀ ਆਰ ਪ੍ਰਗਨਾਨੰਦਾ ਵੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ। ਇਹ ਗਰੈਂਡ ਸ਼ਤਰੰਜ ਟੂਰ ਦਾ ਪੰਜਵਾਂ ਗੇੜ ਹੈ ਅਤੇ ਪ੍ਰਗਨਾਨੰਦਾ ਇਸ ਵਿੱਚ ਪੋਡੀਅਮ ਸਥਾਨ ਹਾਸਲ ਕਰਕੇ ਆਪਣੀ ਪੰਜਵੀਂ ਰੈਂਕਿੰਗ ਮਜ਼ਬੂਤ ਕਰਨਾ ਚਾਹੇਗਾ।

ਵਿਸ਼ਵ ਦਾ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਰਿਹਾ। ਨਾਰਵੇ ਦਾ ਇਹ ਗਰੈਂਡਮਾਸਟਰ ਖੁੱਲ੍ਹੇ ਤੌਰ ’ਤੇ ਕਹਿ ਚੁੱਕਾ ਹੈ ਕਿ ਹੁਣ ਉਸ ਨੂੰ ਕਲਾਸੀਕਲ ਸ਼ਤਰੰਜ ਵਿੱਚ ਮਜ਼ਾ ਨਹੀਂ ਆਉਂਦਾ। ਕਾਰਲਸਨ ਦੇ ਨਾ ਖੇਡਣ ਦੇ ਬਾਵਜੂਦ ਇਸ ਮੁਕਾਬਲੇ ਵਿੱਚ ਕਈ ਚੋਟੀ ਦੇ ਖਿਡਾਰੀ ਸ਼ਾਮਲ ਹਨ। ਫੈਬਿਆਨੋ ਕਰੂਆਨਾ, ਅਲੀਰੇਜ਼ਾ ਫਿਰੋਜ਼ਾ ਅਤੇ ਚੰਗੀ ਲੈਅ ਵਿੱਚ ਚੱਲ ਰਹੇ ਲੇਵੋਨ ਅਰੋਨੀਅਨ ਵਰਗੇ ਖਿਡਾਰੀ ਭਾਰਤੀ ਜੋੜੀ ਲਈ ਸਖ਼ਤ ਚੁਣੌਤੀ ਪੇਸ਼ ਕਰ ਸਕਦੇ ਹਨ। ਗੁਕੇਸ਼ ਨੂੰ ਰੈਪਿਡ ਸ਼ਤਰੰਜ ਵਿੱਚ ਉਸ ਦੀ ਮੌਜੂਦਾ ਲੈਅ ਦੇ ਆਧਾਰ ’ਤੇ ਮੁੱਖ ਦਾਅਵੇਦਾਰਾਂ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ, ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਕਲਾਸੀਕਲ ਸ਼ਤਰੰਜ ਵਿੱਚ ਉਸ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ।

Advertisement

ਇਸ ਦੌਰਾਨ ਪ੍ਰਗਨਾਨੰਦਾ ਨੇ ਅਗਲੇ ਸਾਲ ਦੇ ਕੈਂਡੀਡੇਟਸ ਟੂਰਨਾਮੈਂਟ ਲਈ ਪਹਿਲਾਂ ਹੀ ਕੁਆਲੀਫਾਈ ਕਰਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਕੈਂਡੀਡੇਟਸ ਟੂਰਨਾਮੈਂਟ ਰਾਹੀਂ ਹੀ ਵਿਸ਼ਵ ਖਿਤਾਬ ਲਈ ਗੁਕੇਸ਼ ਦੇ ਵਿਰੋਧੀ ਦਾ ਫੈਸਲਾ ਹੋਵੇਗਾ। ਪ੍ਰਗਨਾਨੰਦਾ ਇਸ ਵੇਲੇ ਗਰੈਂਡ ਸ਼ਤਰੰਜ ਟੂਰ ਦੀ ਸੂਚੀ ਵਿੱਚ ਗੁਕੇਸ਼ ਤੋਂ ਅੱਗੇ ਹੈ। ਇਹ ਮੁਕਾਬਲਾ ਦਸ ਖਿਡਾਰੀਆਂ ਵਿਚਾਲੇ ਨੌਂ ਗੇੜਾਂ ਵਿੱਚ ਖੇਡਿਆ ਜਾਵੇਗਾ, ਜਿਸ ਦੀ ਕੁੱਲ ਇਨਾਮੀ ਰਾਸ਼ੀ 3,50,000 ਅਮਰੀਕੀ ਡਾਲਰ ਹੈ।

Advertisement