ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਰੈਂਡ ਸ਼ਤਰੰਜ ਟੂਰ: ਗੁਕੇਸ਼ ਨੇ ਆਨੰਦ ਨੂੰ ਹਰਾਇਆ

ਜ਼ਗਰੇਬ: ਨੌਜਵਾਨ ਭਾਰਤੀ ਗਰੈਂਡਮਾਸਟਰ ਡੀ. ਗੁਕੇਸ਼ ਨੇ ਸੁਪਰਯੂਨਾਈਟਿਡ ਰੈਪਿਡ ਅਤੇ ਬਲਿਟਜ਼ ਟੂਰਨਾਮੈਂਟ ਦੇ ਰੈਪਿਡ ਵਰਗ ਦੇ ਅੱਠਵੇਂ ਗੇੜ ਵਿੱਚ ਹਮਵਤਨ ਵਿਸ਼ਵਨਾਥਨ ਆਨੰਦ ਨੂੰ ਹਰਾਇਆ। ਇਹ ਮੁਕਾਬਲਾ ਗਰੈਂਡ ਸ਼ਤਰੰਜ ਟੂੁਰ ਦਾ ਹਿੱਸਾ ਹੈ, ਜਿਸ ਵਿੱਚ 17 ਸਾਲਾ ਗੁਕੇਸ਼ ਨੇ 40 ਚਾਲ...
ਡੀ. ਗੁਕੇਸ਼
Advertisement

ਜ਼ਗਰੇਬ: ਨੌਜਵਾਨ ਭਾਰਤੀ ਗਰੈਂਡਮਾਸਟਰ ਡੀ. ਗੁਕੇਸ਼ ਨੇ ਸੁਪਰਯੂਨਾਈਟਿਡ ਰੈਪਿਡ ਅਤੇ ਬਲਿਟਜ਼ ਟੂਰਨਾਮੈਂਟ ਦੇ ਰੈਪਿਡ ਵਰਗ ਦੇ ਅੱਠਵੇਂ ਗੇੜ ਵਿੱਚ ਹਮਵਤਨ ਵਿਸ਼ਵਨਾਥਨ ਆਨੰਦ ਨੂੰ ਹਰਾਇਆ। ਇਹ ਮੁਕਾਬਲਾ ਗਰੈਂਡ ਸ਼ਤਰੰਜ ਟੂੁਰ ਦਾ ਹਿੱਸਾ ਹੈ, ਜਿਸ ਵਿੱਚ 17 ਸਾਲਾ ਗੁਕੇਸ਼ ਨੇ 40 ਚਾਲ ਵਿੱਚ ਜਿੱਤ ਦਰਜ ਕੀਤੀ। ਇਹ ਪਹਿਲਾਂ ਮੌਕਾ ਹੈ, ਜਦੋਂ ਉਸ ਨੇ ਆਨੰਦ ਨੂੰ ਹਰਾਇਆ। ਅਸਲ ਵਿੱਚ ਇਹ ਗੁਕੇਸ਼ ਦਾ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਖ਼ਿਲਾਫ਼ ਪਹਿਲਾ ਮੁਕਾਬਲਾ ਸੀ। ਇਨ੍ਹਾਂ ਦੋਵਾਂ ਭਾਰਤੀ ਖਿਡਾਰੀਆਂ ਦੇ ਬਰਾਬਰ 10 ਅੰਕ ਹਨ ਅਤੇ ਉਹ ਸਾਂਝੇ ਤੌਰ ਉੱਤੇ ਚੌਥੇ ਸਥਾਨ ’ਤੇ ਹਨ। -ਪੀਟੀਆਈ

Advertisement
Advertisement
Tags :
ਆਨੰਦਸ਼ਤਰੰਜ:ਹਰਾਇਆਗਰੈਂਡਗੁਕੇਸ਼