ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਨਹਿਰੀ ਪੰਚ: ਜੈਸਮੀਨ ਲੈਂਬੋਰੀਆ ਬਣੀ ਵਿਸ਼ਵ ਚੈਂਪੀਅਨ

ਫੈਦਰਵੇਟ ਵਰਗ ਵਿਚ ਪੋਲੈਂਡ ਦੀ ਜੂਲੀਆ ਸੇਰੇਮੇਟਾ ਨੂੰ ਹਰਾਇਆ, ਨੂਪੁਰ ਨੇ ਚਾਂਦੀ ਤੇ ਪੂਜਾ ਕਾਂਸੀ ਜਿੱਤੀ
Photo: X/@BoxerJaismine
Advertisement

ਭਾਰਤੀ ਮੁੱਕੇਬਾਜ਼ ਜੈਸਮੀਨ ਲੈਂਬੋਰੀਆ ਨੇ ਪੈਰਿਸ ਓਲੰਪਿਕ ਵਿਚ ਚਾਂਦੀ ਦਾ ਤਗ਼ਮਾ ਜੇਤੂ ਪੋਲੈਂਡ ਦੀ ਜੂਲੀਆ ਸੇਰੇਮੇਟਾ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਵਿਚ ਫੈਦਰਵੇਟ ਖਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ।

ਜੈਸਮੀਨ ਨੇ ਸ਼ਨਿੱਚਰਵਾਰ ਦੇਰ ਰਾਤ 57 ਕਿਲੋ ਭਾਰ ਵਰਗ ਦੇ ਫਾਈਨਲ ਵਿਚ ਸੇਰੇਮੇਟਾ ਨੂੰ 4-1 ਨਾਲ ਹਰਾਇਆ। ਜੱਜਾਂ ਦੋ ਸਕੋਰਬੋਰਡ (30-27, 29-28, 30-27, 28-29, 29-28) ਦੇ ਅਧਾਰ ’ਤੇ ਜੈਸਮੀਨ ਨੇ ਇਹ ਜਿੱਤ ਦਰਜ ਕੀਤੀ। ਹਾਲਾਂਕਿ ਨੂਪੁਰ ਸ਼ਿਓਰਾਨ (80 ਕਿਲੋ) ਤੇ ਤਜਰਬੇਕਾਰ ਪੂਜਾ ਰਾਣੀ (80 ਕਿਲੋ) ਨੇ ਗੈਰ ਓਲੰਪਿਕ ਭਾਰ ਵਰਗ ਵਿਚ ਕ੍ਰਮਵਾਰ ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤੇ।

Advertisement

ਜੈਸਮੀਨ ਇਸ ਜਿੱਤ ਨਾਲ ਨੌਵੀਂ ਭਾਰਤੀ ਮੁੱਕੇਬਾਜ਼ ਬਣ ਗਈ ਹੈ ਜਿਸ ਦੇ ਸਿਰ ਵਿਸ਼ਵ ਚੈਂਪੀਅਨਸ਼ਿਪ ਦਾ ਤਾਜ ਸਜਿਆ ਹੈ। ਉਹ ਛੇ ਵਾਰ ਦੀ ਜੇਤੂ ਮੈਰੀ ਕਾਮ (2002, 2005, 2006, 2008, 2010 ਅਤੇ 2018), ਦੋ ਵਾਰ ਦੀ ਜੇਤੂ ਨਿਖਤ ਜ਼ਰੀਨ (2022 ਅਤੇ 2023), ਸਰਿਤਾ ਦੇਵੀ (2006), ਜੈਨੀ ਆਰਐਲ (2006), ਲੇਖਾ ਕੇਸੀ(2006), ਨੀਤੂ ਘਣਘਸ (2023), ਲਵਲੀਨਾ ਬੋਰਗੋਹੇਨ (2023) ਅਤੇ ਸਵੀਟੀ ਬੋਰਾ (2023) ਦੀ ਸ਼ਾਨਦਰ ਸੂਚੀ ਵਿਚ ਸ਼ਾਮਲ ਹੋ ਗਈ।

ਨੂਪੁਰ ਨੇ ਚਾਂਦੀ ਤੇ ਪੂਜਾ ਨੇ ਕਾਂਸੀ ਜਿੱਤੀ

ਰਾਤ ਦੇ ਦੂਜੇ ਫਾਈਨਲ ਵਿਚ ਨੂਪੁਰ ਨੂੰ ਪੋਲੈਂਡ ਦੀ ਤਕਨੀਕੀ ਤੌਰ ’ਤੇ ਤੇਜ਼ ਤਰਾਰ ਮੁੱਕੇਬਾਜ਼ ਅਗਾਤਾ ਕਾਜ਼ਮਾਸਕਰਾ ਕੋਲੋਂ 2-3 ਦੀ ਮਾਮੂਲੀ ਹਾਰ ਕਰਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਮੁਕਾਬਲੇ ਵਿਚ ਅੱਗੇ ਹੋਣ ਦੇ ਬਾਵਜੂਦ ਨੂਪੁਰ ਅਖੀਰ ਤੱਕ ਆਪਣੀ ਪਕੜ ਨਹੀਂ ਬਣਾ ਸਕੀ। ਉਸ ਨੇ ਜ਼ੋਰਦਾਰ ਸ਼ੁਰੂਆਤ ਕੀਤੀ ਤੇ ਮੁੱਕਿਆਂ ਦੀ ਝੜੀ ਲਾ ਦਿੱਤੀ, ਪਰ ਕਾਜ਼ਮਾਸਰਕਾ ਨੇ ਲਗਾਤਾਰ ਹਮਲਾਵਰ ਰੁਖ਼ ਅਪਣਾਇਆ। ਉਸ ਨੇ ਨੂਪੁਰ ਨੂੰ ਜ਼ੋਰਦਾਰ ਪੰਚ ਲਾਏ, ਜਿਸ ਕਰਕੇ ਭਾਰਤੀ ਮੁੱਕੇਬਾਜ਼ ਥੱਕ ਗਈ। ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਪੂਜਾ ਨੂੰ ਸਥਾਨਕ ਮੁੱਕੇਬਾਜ਼ ਐਮਿਲੀ ਐਸਕੁਇਥ ਤੋਂ 1-4 ਦੇ ਵੰਡਵੇਂ ਫੈਸਲੇ ਨਾਲ ਹਾਰ ਕੇ ਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਈ।

Advertisement
Tags :
BoxingBronzeFeather weight TitleGolden PunchJaismine LamboriaNupurPoojaSilverWorld Championshipਸੁਨਹਿਰੀ ਪੰਚਖੇਡਾਂਜੈਸਮੀਨ ਲੈਂਬੋਰੀਆਫੈਦਰਵੇਟ ਖਿਤਾਬਮੁੱਕੇਬਾਜ਼ੀ:ਵਿਸ਼ਵ ਚੈਂਪੀਅਨਸ਼ਿਪ
Show comments