ਇੱਕ ਰੋਜ਼ਾ ਦਰਜਾਬੰਦੀ ਵਿੱਚ ਗਿੱਲ ਸਿਖਰ ’ਤੇ ਕਾਇਮ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਤਾਜ਼ਾ ਦਰਜਾਬੰਦੀ ਵਿੱਚ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਰੋਹਿਤ ਸ਼ਰਮਾ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਿਖਰ ’ਤੇ ਬਰਕਰਾਰ ਹਨ, ਜਦਕਿ ਵਿਰਾਟ ਕੋਹਲੀ ਚੌਥੇ ਨੰਬਰ ’ਤੇ ਹੈ। ਗਿੱਲ (784 ਰੇਟਿੰਗ ਅੰਕ) ਅਤੇ ਰੋਹਿਤ (756) ਕ੍ਰਮਵਾਰ ਪਹਿਲੇ ਅਤੇ...
Advertisement
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਤਾਜ਼ਾ ਦਰਜਾਬੰਦੀ ਵਿੱਚ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਰੋਹਿਤ ਸ਼ਰਮਾ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਿਖਰ ’ਤੇ ਬਰਕਰਾਰ ਹਨ, ਜਦਕਿ ਵਿਰਾਟ ਕੋਹਲੀ ਚੌਥੇ ਨੰਬਰ ’ਤੇ ਹੈ। ਗਿੱਲ (784 ਰੇਟਿੰਗ ਅੰਕ) ਅਤੇ ਰੋਹਿਤ (756) ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਜਦਕਿ ਪਾਕਿਸਤਾਨ ਦਾ ਬਾਬਰ ਆਜ਼ਮ (739) ਤੀਜੇ ਸਥਾਨ ’ਤੇ ਹੈ। ਕੋਹਲੀ ਦੇ 736 ਅੰਕ ਹਨ। ਗੇਂਦਬਾਜ਼ਾਂ ਦੀ ਤਾਜ਼ਾ ਰੈਂਕਿੰਗ ’ਚ ਕੁਲਦੀਪ ਯਾਦਵ (650) ਤੇ ਰਵਿੰਦਰ ਜਡੇਜਾ (616) ਹਾਲੇ ਵੀ ਕ੍ਰਮਵਾਰ ਤੀਜੇ ਤੇ ਨੌਵੇਂ ਨੰਬਰ ’ਤੇ ਹਨ। ਰੋਹਿਤ ਅਤੇ ਕੋਹਲੀ ਟੀ-20 ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ।
Advertisement
Advertisement