ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਿੱਲ ਦਾ ਦੂਜੇ ਟੈਸਟ ਵਿੱਚ ਖੇਡਣਾ ਸ਼ੱਕੀ

ਭਾਰਤੀ ਕਪਤਾਨ ਸ਼ੁਭਮਨ ਗਿੱਲ ਦਾ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਵਿੱਚ ਖੇਡਣਾ ਸ਼ੱਕੀ ਹੈ ਕਿਉਂਕਿ ਬੰਗਾਲ ਕ੍ਰਿਕਟ ਸੋਸੀਏਸ਼ਨ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਬੁੱਧਵਾਰ ਨੂੰ ਟੀਮ ਨਾਲ ਗੁਹਾਟੀ ਨਹੀਂ ਜਾ ਰਿਹਾ। ਭਾਰਤੀ ਟੀਮ ਮੰਗਲਵਾਰ ਨੂੰ ਸਿਖਲਾਈ ਸੈਸ਼ਨ...
Advertisement

ਭਾਰਤੀ ਕਪਤਾਨ ਸ਼ੁਭਮਨ ਗਿੱਲ ਦਾ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਵਿੱਚ ਖੇਡਣਾ ਸ਼ੱਕੀ ਹੈ ਕਿਉਂਕਿ ਬੰਗਾਲ ਕ੍ਰਿਕਟ ਸੋਸੀਏਸ਼ਨ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਬੁੱਧਵਾਰ ਨੂੰ ਟੀਮ ਨਾਲ ਗੁਹਾਟੀ ਨਹੀਂ ਜਾ ਰਿਹਾ। ਭਾਰਤੀ ਟੀਮ ਮੰਗਲਵਾਰ ਨੂੰ ਸਿਖਲਾਈ ਸੈਸ਼ਨ ਵਿੱਚ ਹਿੱਸਾ ਲਵੇਗੀ। ਸੂਤਰ ਨੇ ਦੱਸਿਆ, ‘‘ਉਸ ਦੀ ਗਰਦਨ ਵਿੱਚ ਕਾਫ਼ੀ ਦਰਦ ਹੈ ਅਤੇ ਸਾਨੂੰ ਸੱਟ ਬਾਰੇ ਹੋਰ ਜ਼ਿਆਦਾ ਦੱਸਣ ਦੀ ਇਜਾਜ਼ਤ ਨਹੀਂ ਹੈ। ਉਸ ਨੂੰ ਗਰਦਨ ਵਿੱਚ ਕਾਲਰ ਪਾ ਕੇ ਰੱਖਣਾ ਹੋਵੇਗਾ।’’ ਸੂਤਰਾਂ ਨੇ ਦੱਸਿਆ, ‘‘ਉਸ ਨੂੰ ਤਿੰਨ-ਚਾਰ ਦਿਨ ਦੇ ਆਰਾਮ ਅਤੇ ਹਵਾਈ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਅਸੀਂ ਉਸ ਦੀ ਪ੍ਰਗਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ ਅਤੇ ਮੰਗਲਵਾਰ ਤੱਕ ਸਥਿਤੀ ਸਪਸ਼ਟ ਹੋ ਜਾਵੇਗੀ।’’ ਭਾਰਤੀ ਟੀਮ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਅਤੇ ਆਖ਼ਰੀ ਟੈਸਟ ਮੈਚ ਲਈ ਬੁੱਧਵਾਰ ਨੂੰ ਗੁਹਾਟੀ ਰਵਾਨਾ ਹੋਵੇਗੀ।

Advertisement
Advertisement
Show comments