ਜਰਮਨੀ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੈਮੀਜ਼ ’ਚ
ਫਰਾਂਸ ਨੂੰ ਸ਼ੂਟ-ਆਊਟ ਵਿੱਚ 3-1 ਨਾਲ ਹਰਾਇਆ; ਮੈਚ 2-2 ਨਾਲ ਰਿਹਾ ਸੀ ਬਰਾਬਰ
Advertisement
ਤਾਮਿਲਨਾਡੂ ਦੇ ਮੇਅਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ ਵਿੱਚ ਐੱਫ ਆਈ ਐੱਚ ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ 2025 ਦੇ ਕੁਆਰਟਰ ਫਾਈਨਲ ਵਿੱਚ ਜਰਮਨੀ ਨੇ ਫਰਾਂਸ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਪਹਿਲਾਂ ਦੋਵੇਂ ਟੀਮਾਂ ਵਿੱਚ ਮੈਚ 2-2 ਨਾਲ ਬਰਾਬਰ ਰਿਹਾ। ਇਸ ਮਗਰੋਂ ਸ਼ੂਟ-ਆਊਟ ਵਿੱਚ ਜਰਮਨੀ ਨੇ ਫਰਾਂਸ ਨੂੰ 3-1 ਨਾਲ ਹਰਾ ਦਿੱਤਾ।
ਸ਼ੂਟ-ਆਊਟ ਵਿੱਚ ਜਰਮਨੀ ਦੇ ਖਿਡਾਰੀ ਜੋਨਾਸ ਵਾਨ ਗਰਸਮ, ਜਸਟਸ ਵਾਰਵੇਗ ਤੇ ਲੁਕਾਸ ਕੋਸੇਲ ਨੇ ਪੈਨਲਟੀ ਸਟ੍ਰੋਕ ਤੋਂ ਗੋਲ ਕੀਤੇ। ਫਰਾਂਸ ਵੱਲੋਂ ਅਰਿਸਟਾਈਡ ਮਾਈਕਲਿਸ ਨੇ ਇਕਲੌਤਾ ਗੋਲ ਕੀਤਾ। ਮਾਹਿਰਾਂ ਮੁਤਾਬਕ ਜਿੱਤ ਦਾ ਸਿਹਰਾ ਜਰਮਨੀ ਦੇ ਗੋਲਕੀਪਰ ਜੈਸਪਰ ਡਿਟਜ਼ਰ ਨੂੰ ਜਾਂਦਾ ਹੈ, ਜਿਸ ਨੇ ਨਾ ਸਿਰਫ਼ ਸ਼ੂਟ-ਆਊਟ ਵਿੱਚ ਸਗੋਂ ਪੂਰੇ ਮੁਕਾਬਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ।
Advertisement
Advertisement
