ਫਰੈਂਚ ਓਪਨ: ਬੋਪੰਨਾ-ਅਬਡੇਨ ਦੀ ਜੋੜੀ ਕੁਆਰਟਰ ਫਾਈਨਲ ’ਚ
ਪੈਰਿਸ, 3 ਜੂਨ ਭਾਰਤ ਦੇ ਰੋਹਨ ਬੋਪੰਨਾ ਅਤੇ ਆਸਟਰੇਲੀਆ ਦੇ ਮੈਥਿਊੁ ਅਬਡੇਨ ਦੀ ਜੋੜੀ ਐੱਨ ਸ੍ਰੀਰਾਮ ਬਾਲਾਜੀ ਅਤੇ ਐੱਮਏ ਰੇਯੇਸ ਵਾਰੇਲਾ ਮਾਰਤਿਨੇਜ਼ ਦੀ ਜੋੜੀ ਨੂੰ ਸੁਪਰ ਟਾਈਬ੍ਰੇਕਰ ਵਿੱਚ ਹਰਾ ਕੇ ਫਰੈਂਚ ਓਪਨ ਪੁਰਸ਼ ਡਬਲਜ਼ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ। ਦੂਜਾ...
Advertisement
ਪੈਰਿਸ, 3 ਜੂਨ
ਭਾਰਤ ਦੇ ਰੋਹਨ ਬੋਪੰਨਾ ਅਤੇ ਆਸਟਰੇਲੀਆ ਦੇ ਮੈਥਿਊੁ ਅਬਡੇਨ ਦੀ ਜੋੜੀ ਐੱਨ ਸ੍ਰੀਰਾਮ ਬਾਲਾਜੀ ਅਤੇ ਐੱਮਏ ਰੇਯੇਸ ਵਾਰੇਲਾ ਮਾਰਤਿਨੇਜ਼ ਦੀ ਜੋੜੀ ਨੂੰ ਸੁਪਰ ਟਾਈਬ੍ਰੇਕਰ ਵਿੱਚ ਹਰਾ ਕੇ ਫਰੈਂਚ ਓਪਨ ਪੁਰਸ਼ ਡਬਲਜ਼ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ। ਦੂਜਾ ਦਰਜਾ ਪ੍ਰਾਪਤ ਬੋਪੰਨਾ ਅਤੇ ਅਬਡੇਨ ਨੇ ਤੀਜੇ ਗੇੜ ਵਿੱਚ 6-7, 6-3, 7-6 ਨਾਲ ਜਿੱਤ ਦਰਜ ਕੀਤੀ। ਬੋਪੰਨਾ ਨੇ ਹੁਣ ਤੱਕ ਪੈਰਿਸ ਓਲੰਪਿਕ ਲਈ ਆਪਣੇ ਜੋੜੀਦਾਰ ਦੀ ਚੋਣ ਨਹੀਂ ਕੀਤੀ ਹੈ। ਬਾਲਾਜੀ ਨੇ ਜ਼ਰੂਰ ਉਸ ਨੂੰ ਆਪਣੀ ਖੇਡ ਨਾਲ ਪ੍ਰਭਾਵਿਤ ਕੀਤਾ ਹੋਵੇਗਾ। ਸਿਖਰਲੇ 10 ਵਿੱਚ ਹੋਣ ਕਾਰਨ ਬੋਪੰਨਾ ਓਲੰਪਿਕ ਲਈ ਆਪਣਾ ਜੋੜੀਦਾਰ ਚੁਣ ਸਕਦਾ ਹੈ। ਪਹਿਲੇ ਸੈੱਟ ਵਿੱਚ ਬਾਲਾਜੀ ਅਤੇ ਮੈਕਸਿਕੋ ਦੇ ਰੇਯੇਸ ਨੇ 5-4 ਦੀ ਲੀਡ ਬਣਾ ਲਈ ਸੀ। -ਪੀਟੀਆਈ
Advertisement
Advertisement