ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੌਥਾ ਟੈਸਟ: ਜੋਅ ਰੂਟ ਦੇ ਸੈਂਕੜੇ ਨਾਲ ਇੰਗਲੈਂਡ ਮਜ਼ਬੂਤ ਸਥਿਤੀ ’ਚ

ਮੇਜ਼ਬਾਨ ਟੀਮ ਨੇ 186 ਦੌੜਾਂ ਦੀ ਲੀਡ ਲਈ, ਸੰਖੇਪ ਸਕੋਰ: ਭਾਰਤ 358, ਇੰਗਲੈਂਡ 544/7, ਬੈੱਨ ਸਟੋਕਸ ਨਾਬਾਦ 77
ਇੰਗਲੈਂਡ ਦਾ ਬੱਲੇਬਾਜ਼ ਜੋਅ ਰੂਟ ਸੈਂਕੜਾ ਜੜਨ ਮਗਰੋਂ ਖੁਸ਼ੀ ਦੇ ਰੌਂਅ ਵਿਚ। ਫੋਟੋ: ਪੀਟੀਆਈ
Advertisement

ਜੋਅ ਰੂਟ(150) ਦੀ  ਸੈਂਕੜੇ ਵਾਲੀ ਪਾਰੀ ਦੀ ਬਦੌਲਤ ਇੰਗਲੈਂਡ ਨੇ ਪੰਜ ਮੈਚਾਂ ਦੀ ਟੈਸਟ ਲੜੀ ਦੇ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਦਿਨ ਦੀ ਖੇਡ ਖ਼ਤਮ ਹੋਣ ਮੌਕੇ  7 ਵਿਕਟਾਂ ਦੇ ਨੁਕਸਾਨ ’ਤੇ 544 ਦੌੜਾਂ ਬਣਾ ਕੇ ਮੈਚ ’ਤੇੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਮੇਜ਼ਬਾਨ ਟੀਮ ਕੋਲ ਹੁਣ ਭਾਰਤ ਦੀ ਪਹਿਲੀ ਪਾਰੀ ਵਿਚ 358 ਦੌੜਾਂ ਦੇ ਮੁਕਾਬਲੇ 186 ਦੌੜਾਂ ਦੀ ਲੀਡ ਹੈ ਤੇ ਉਸ ਦੇ 3 ਖਿਡਾਰੀ ਆਊਟ ਹੋਣੇ ਬਾਕੀ ਹਨ।

ਗੇਂਦਬਾਜ਼ ਵਾਸ਼ਿੰਗਟਨ ਸੁੰਦਰ ਸਾਥੀ ਖਿਡਾਰੀਆਂ ਨਾਲ ਇੰਗਲੈਂਡ ਦੇ ਬੱਲੇਬਾਜ਼ ਓਲੀ ਪੋਪ ਨੂੰ ਆਊਟ ਕਰਨ ਦੀ ਖੁ਼ਸ਼ੀ ਮਨਾਉਂਦਾ ਹੋਇਆ। ਫੋਟੋ: ਪੀਟੀਆਈ

ਰੂਟ ਨੇ 248 ਗੇਂਦਾਂ ਦੀ ਪਾਰੀ ਵਿਚ 150 ਦੌੜਾਂ ਬਣਾਈਆਂ ਤੇ ਇਸ ਦੌਰਾਨ 14 ਚੌਕੇ ਜੜੇ। ਕਪਤਾਨ ਬੈੱਨ ਸਟੋਕਸ 77 ਦੌੜਾਂ ਤੇ ਲਿਆਮ ਡਾਸਨ 21 ਦੌੜਾਂ ਨਾਲ ਨਾਬਾਦ ਸਨ। ਰੂਟ ਤੇ ਸਟੋਕਸ ਨੇ ਪੰਜਵੇਂ ਵਿਕਟ ਲਈ 150 ਦੌੜਾਂ ਦੀ ਭਾਈਵਾਲੀ ਕੀਤੀ। ਜੇਮੀ ਸਮਿੱਥ ਤੇ ਕ੍ਰਿਸ ਵੋਕਸ ਨੇ ਕ੍ਰਮਵਾਰ 9 ਤੇ 4 ਦੌੜਾਂ ਦਾ ਯੋਗਦਾਨ ਪਾਇਆ।

Advertisement

ਰੂਟ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਪਹੁੰਚ ਗਏ ਹਨ। ਭਾਰਤੀ ਗੇਂਦਬਾਜ਼ਾਂ ਲਈ ਦਿਨ ਦਾ ਪਹਿਲਾ ਸੈਸ਼ਨ ਨਿਰਾਸ਼ਾਜਨਕ ਰਿਹਾ, ਪਰ ਵਾਸ਼ਿੰਗਟਨ ਸੁੰਦਰ ਨੇ ਦੂਜੇ ਸੈਸ਼ਨ ਦੀ ਸ਼ੁਰੂਆਤ ਵਿਚ ਓਲੀ ਪੋਪ (71) ਤੇ ਹੈਰੀ ਬਰੂਕ (3) ਦੇ ਵਿਕਟ ਲੈ ਕੇ ਭਾਰਤ ਨੂੰ ਸਫ਼ਲਤਾ ਦਿਵਾਈ। ਰੂਟ ਤੇ ਪੋਪ ਨੇ ਤੀਜੇ ਵਿਕਟ ਲਈ 144 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਲਈ ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ 2-2 ਜਦੋਂਕਿ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਅੰਸ਼ੁਲ ਕੰਬੋਜ ਨੇ ਇਕ ਇਕ ਵਿਕਟ ਲਈ।

Advertisement