ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਸਟਰੇਲੀਆ ਨਾਲ ਚੌਥਾ ਟੀ20 ਮੈਚ ਅੱਜ

ਭਾਰਤ ਕੋਲ ਲੀਡ ਲੈਣ ਦਾ ਮੌਕਾ
Advertisement

ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥਾ ਟੀ20 ਮੈਚ ਭਲਕੇ ਇਥੇ ਖੇਡਿਆ ਜਾਵੇਗਾ। ਤਿੰਨ ਮੈਚਾਂ ਮਗਰੋਂ ਲੜੀ 1-1 ਨਾਲ ਬਰਾਬਰ ਹੈ ਪਰ ਆਸਟਰੇਲੀਆ ਦੀ ਟੀਮ ਕੁਝ ਪ੍ਰਮੁੱਖ ਖਿਡਾਰੀਆਂ ਦੀ ਗ਼ੈਰ-ਹਾਜ਼ਰੀ ਕਾਰਨ ਥੋੜ੍ਹਾ ਕਮਜ਼ੋਰ ਨਜ਼ਰ ਆ ਰਹੀ ਹੈ। ਮੀਂਹ ਕਾਰਨ ਕੈਨਬਰਾ ’ਚ ਮੈਚ ਰੱਦ ਕਰ ਦਿੱਤਾ ਗਿਆ ਸੀ। ਭਾਰਤ ਕੋਲ ਗਾਬਾ ’ਚ ਆਖ਼ਰੀ ਮੁਕਾਬਲੇ ਤੋਂ ਪਹਿਲਾਂ 2-1 ਦੀ ਲੀਡ ਲੈਣ ਦਾ ਇਹ ਸਭ ਤੋਂ ਵਧੀਆ ਮੌਕਾ ਹੈ। ਸ਼ੁਭਮਨ ਗਿੱਲ ਹਾਲੇ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ ਤੇ ਮੈਚ ਦੌਰਾਨ ਉਸ ’ਤੇ ਨਜ਼ਰਾਂ ਰਹਿਣਗੀਆਂ। ਉਸ ਨੇ ਆਸਟਰੇਲੀਆ ਦੇ ਮੌਜੂਦਾ ਦੌਰੇ ’ਤੇ ਹਾਲੇ ਤੱਕ ਛੇ ਮੈਚ ਖੇਡੇ ਹਨ ਅਤੇ ਇਕ ਵੀ ਨੀਮ ਸੈਂਕੜਾ ਨਹੀਂ ਜੜਿਆ ਹੈ। ਭਾਰਤ ਲਈ ਵਧੀਆ ਗੱਲ ਇਹ ਹੈ ਕਿ ਅਭਿਸ਼ੇਕ ਸ਼ਰਮਾ ਪੂਰੀ ਲੈਅ ’ਚ ਨਜ਼ਰ ਆ ਰਿਹਾ ਹੈ ਅਤੇ ਟੀਮ ਨੂੰ ਉਸ ਤੋਂ ਮੁੜ ਜ਼ੋਰਦਾਰ ਪਾਰੀ ਦੀ ਉਮੀਦ ਹੋਵੇਗੀ। ਕਪਤਾਨ ਸੂਰਿਆ ਕੁਮਾਰ ਯਾਦਵ ਨੇ ਪਹਿਲੇ ਅਤੇ ਤੀਜੇ ਮੈਚ ’ਚ ਚੰਗੀ ਸ਼ੁਰੂਆਤ ਨਾਲ ਪੁਰਾਣੀ ਫਾਰਮ ਦੀ ਝਲਕ ਦਿਖਾਈ ਹੈ ਪਰ ਹੁਣ ਉਹ ਵੱਡਾ ਸਕੋਰ ਬਣਾਉਣਾ ਚਾਹੇਗਾ ਕਿਉਂਕਿ ਦੱਖਣੀ ਅਫਰੀਕਾ ਖ਼ਿਲਾਫ਼ ਅਗਲੀ ਲੜੀ ਤੋਂ ਪਹਿਲਾਂ ਉਸ ਨੂੰ ਇਕ ਮਹੀਨੇ ਦਾ ਬਰੇਕ ਮਿਲੇਗਾ। ਇਸ ਦੌਰਾਨ ਉਮੀਦ ਕੀਤੀ ਜਾ ਰਹੀ ਹੈ ਕਿ ਸੂਰਿਆ ਕੁਮਾਰ ਪੁੱਡੂਚੇਰੀ ਖ਼ਿਲਾਫ਼ ਮੁੰਬਈ ਵੱਲੋਂ ਰਣਜੀ ਮੈਚ ਖੇਡੇਗਾ। ਵਾਸ਼ਿੰਗਟਨ ਸੁੰਦਰ ਦੇ ਹਰਫਨਮੌਲਾ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਦੀ ਬੱਲੇਬਾਜ਼ੀ ਮਜ਼ਬੂਤ ਨਜ਼ਰ ਆ ਰਹੀ ਹੈ। ਉਸ ਨੇ ਪਿਛਲੇ ਮੈਚ ’ਚ 23 ਗੇਂਦਾਂ ’ਚ ਨਾਬਾਦ 49 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਅਰਸ਼ਦੀਪ ਸਿੰਘ ਦੇ ਟੀਮ ’ਚ ਸ਼ਾਮਲ ਹੋਣ ਨਾਲ ਗੇਂਦਬਾਜ਼ੀ ਵਧੇਰੇ ਮਜ਼ਬੂਤ ਦਿਖ ਰਹੀ ਹੈ; ਕੁਲਦੀਪ ਯਾਦਵ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਮੈਚਾਂ ਦੀ ਤਿਆਰੀ ਲਈ ਵਾਪਸ ਭੇਜ ਦਿੱਤਾ ਗਿਆ ਹੈ।

ਟੀ20 ਰੈਂਕਿੰਗ: ਅਭਿਸ਼ੇਕ ਤੇ ਵਰੁਣ ਸਿਖਰ ’ਤੇ ਕਾਇਮ

Advertisement

ਅਭਿਸ਼ੇਕ ਸ਼ਰਮਾ

ਦੁਬਈ: ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੇ ਸਪਿੰਨਰ ਵਰੁਣ ਚੱਕਰਵਰਤੀ ਨੇ ਆਈ ਸੀ ਸੀ ਪੁਰਸ਼ ਟੀ20 ਖਿਡਾਰੀਆਂ ਦੀ ਬੀਤੇ ਦਿਨ ਜਾਰੀ ਰੈਂਕਿੰਗ ’ਚ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ’ਚ ਸਿਖਰਲਾ ਸਥਾਨ ਕਾਇਮ ਰੱਖਿਆ ਹੈ।

ਵਰੁਣ ਚਕਰਵਰਤੀ

ਅਭਿਸ਼ੇਕ ਬੱਲੇਬਾਜ਼ਾਂ ਦੀ ਰੈਂਕਿੰਗ ’ਚ 925 ਰੇਟਿੰਗ ਅੰਕ ਲੈ ਕੇ ਸਿਖਰ ’ਤੇ ਹੈ; ਇੰਗਲੈਂਡ ਦਾ ਫਿਲ ਸਾਲਟ ਤੇ ਭਾਰਤ ਦਾ ਤਿਲਕ ਵਰਮਾ ਦਾ ਸਥਾਨ ਉਸ ਤੋਂ ਬਾਅਦ ਹੈ। ਭਾਰਤ ਦਾ ਟੀ20 ਕਪਤਾਨ ਸੂਰਿਆ ਕੁਮਾਰ ਯਾਦਵ ਅੱਠਵੇਂ ਸਥਾਨ ’ਤੇ ਹੈ। ਗੇਂਦਬਾਜ਼ਾਂ ’ਚ ਚੱਕਰਵਰਤੀ ਸਿਖਰ ’ਤੇ ਹੈ; ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦਸਵੇਂ ਸਥਾਨ ’ਤੇ ਆ ਗਿਆ ਹੈ। ਵੈਸਟ ਇੰਡੀਜ਼ ਦਾ ਅਕੀਲ ਹੁਸੈਨ ਦੂਜੇ ਅਤੇ ਅਫ਼ਗਾਨਿਸਤਾਨ ਦਾ ਰਾਸ਼ਿਦ ਖਾਨ ਤੀਜੇ ਸਥਾਨ ’ਤੇ ਹੈ। ਭਾਰਤ ਦਾ ਕੋਈ ਹੋਰ ਗੇਂਦਬਾਜ਼ ਸਿਖਰਲੇ ਦਸ ਵਿੱਚ ਸ਼ਾਮਲ ਨਹੀਂ ਹੈ। ਟੀ20 ਆਲ ਰਾਊਂਡਰ ਖਿਡਾਰੀਆਂ ਦੀ ਸੂਚੀ ਵਿੱਚ ਭਾਰਤ ਦਾ ਹਾਰਦਿਕ ਪੰਡਿਆ ਚੌਥੇ ਸਥਾਨ ’ਤੇ ਹੈ। ਪਾਕਿਸਤਾਨ ਦਾ ਸਈਮ ਆਯੂਬ ਸਿਖਰ ’ਤੇ ਜ਼ਿੰਬਾਬਵੇ ਦਾ ਸਿਕੰਦਰ ਰਜ਼ਾ ਦੂਜੇ ਤੇ ਵੈਸਟ ਇੰਡੀਜ਼ ਦਾ ਰੋਸਟਨ ਚੇਜ਼ ਤੀਜੇ ਸਥਾਨ ’ਤੇ ਹੈ। -ਪੀਟੀਆਈ

ਪੰਤ ਦੀ ਵਾਪਸੀ, ਸ਼ਮੀ ਬਾਹਰ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਖਿਡਾਰੀ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੇ ਆਪਣੇ ਪੈਰ ਦੀ ਸੱਟ ਠੀਕ ਹੋਣ ਮਗਰੋਂ ਖੇਡ ਵਿੱਚ ਵਾਪਸੀ ਕੀਤੀ ਹੈ। ਪੰਤ ਨੇ ਦੱਖਣੀ ਅਫ਼ਰੀਕਾ ਵਿਰੁੱਧ ਆਗਾਮੀ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ। ਜਦਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇੱਕ ਵਾਰ ਫਿਰ ਟੀਮ ਦਾ ਹਿੱਸਾ ਬਣਨ ਤੋਂ ਖੁੰਝ ਗਏ ਹਨ। ਪੰਤ ਨੂੰ ਇਸੇ ਵਰ੍ਹੇ ਜੁਲਾਈ ਵਿੱਚ ਮੈਨਚੈਸਟਰ ਵਿੱਚ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੌਰਾਨ ਸੱਟ ਲੱਗੀ ਸੀ। ਬੰਗਾਲ ਲਈ ਤਿੰਨ ਰਣਜੀ ਟਰਾਫੀ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸ਼ਮੀ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ ਹੈ। -ਪੀਟੀਆਈ

Advertisement
Show comments