ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਾਬਕਾ ਆਸਟਰੇਲੀਅਨ ਕਪਤਾਨ ਰਿੱਕੀ ਪੌਂਟਿੰਗ ਵੱਲੋਂ ਸ਼ੁਭਮਨ ਗਿੱਲ ਦੀ ਤਾਰੀਫ਼

ਬੰਗਲਾਦੇਸ਼ ਖਿਲਾਫ਼ ਭਾਰਤੀ ਜਿੱਤ ਦਾ ਸਿਹਰਾ ਗਿੱਲ ਸਿਰ ਬੰਨ੍ਹਿਆ
Advertisement

ਦਬਈ, 22 ਫਰਵਰੀ

Gill is very driven ਆਸਟਰੇਲੀਆ ਦੇ ਮਹਾਨ ਕ੍ਰਿਕਟਰ Ricky Ponting ਨੇ ਭਾਰਤ ਦੇ ਸਲਾਮੀ ਬੱਲੇਬਾਜ਼ Shubhman Gill ਨੂੰ ਇਰਾਦੇ ਦਾ ਪੱਕਾ ਵਿਅਕਤੀ ਦੱਸਦਿਆਂ ਕਿਹਾ ਕਿ ਉਸ ਨੂੰ ਪਤਾ ਹੈ ਕਿ ਉਸ ਨੇ ਕਿਸ ਦਿਸ਼ਾ ਵਿਚ ਅੱਗੇ ਵਧਣਾ ਹੈ। ਪੌਂਟਿੰਗ ਨੇ ਕਿਹਾ ਕਿ ਗਿੱਲ ਭਾਰਤ ਦੀ ਕ੍ਰਿਕਟ ਟੀਮ ਦਾ ਭਵਿੱਖੀ ਕਪਤਾਨ ਹੈ।

Advertisement

ਪੰਜਾਬ ਕਿੰਗਜ਼ ਦੇ ਨਵ-ਨਿਯੁਕਤ ਕੋਚ ਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੇ ਦੁਬਈ ਵਿੱਚ Champions Trophy ਮੁਕਾਬਲੇ ਵਿੱਚ ਬੰਗਲਾਦੇਸ਼ ਵਿਰੁੱਧ ਆਈਸੀਸੀ ਈਵੈਂਟ ਵਿਚ ਲਾਏ ਪਲੇਠੇ ਸੈਂਕੜੇ ਲਈ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਤਾਰੀਫ਼ ਕੀਤੀ ਹੈ। ਪੌਟਿੰਗ ਨੇ ਬੰਗਲਾਦੇਸ਼ ਖਿਲਾਫ਼ ਭਾਰਤੀ ਜਿੱਤ ਦਾ ਸਿਹਰਾ ਵੀ ਗਿੱਲ ਦੇ ਸਿਰ ਬੰਨ੍ਹਿਆ, ਜੋ ਇਸ ਵੇਲੇ ICC ਦੀ ਇਕ ਰੋਜ਼ਾ ਦਰਜਾਬੰਦੀ ਵਿਚ ਸਿਖਰ ’ਤੇ ਹੈ। ਸਾਬਕਾ ਆਸਟਰੇਲੀਅਨ ਕਪਤਾਨ ਨੇ ਗਿੱਲ ਦੇ One Day cricket ਵਿੱਚ ਸਿਖਰਲਾ ਬੱਲੇਬਾਜ਼ ਬਣਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਹ ਇਸ ਵੇਲੇ ਬੱਲੇਬਾਜ਼ੀ ਕਰ ਰਿਹਾ ਹੈ, ਉਹ ਇਸ ਅਹੁਦੇ ’ਤੇ ਬੈਠਣ ਦਾ ਹੱਕਦਾਰ ਹੈ।

ਪੌਂਟਿੰਗ ਨੇ ਆਈਸੀਸੀ ਸਮੀਖਿਕ ਨਾਲ ਗੱਲ ਕਰਦਿਆਂ ਕਿਹਾ, ‘‘ਉਹ ਇਸ ਵੇਲੇ ਆਲਮੀ ਦਰਜਾਬੰਦੀ ਵਿਚ ਅੱਵਲ ਨੰਬਰ ਬੱਲੇਬਾਜ਼ ਬਣਨ ਦਾ ਹੱਕਦਾਰ ਹੈ। ਇਹ ਭਾਰਤ ਲਈ ਇੱਕ ਸ਼ੁਭ ਸ਼ਗਨ ਤੇ ਚੰਗਾ ਸੰਕੇਤ ਹੈ ਕਿ ਉਸ ਨੇ ਚੈਂਪੀਅਨਜ਼ ਟਰਾਫੀ ਦੇ ਪਹਿਲੇ ਮੈਚ ਵਿੱਚ ਹੀ ਆਪਣਾ ਖਾਤਾ ਖੋਲ੍ਹ ਲਿਆ ਹੈ।’’ ਪੌਂਟਿੰਗ ਨੇ ਕਿਹਾ, ‘‘ਪਿਛਲੇ ਤਿੰਨ ਜਾਂ ਚਾਰ ਸਾਲਾਂ ਵਿੱਚ ਗਿੱਲ ਦੀ ਵ੍ਹਾਈਟ ਬਾਲ (ਇਕ ਰੋਜ਼ਾ) ਕ੍ਰਿਕਟ ਸ਼ਾਨਦਾਰ ਰਹੀ ਹੈ।"

ਸਾਬਕਾ ਆਸਟਰੇਲਿਆਈ ਕਪਤਾਨ ਨੇ ਗਿੱਲ ਨੂੰ ‘ਵੱਡਾ ਖਿਡਾਰੀ’ ਵੀ ਕਿਹਾ। ਪੌਂਟਿੰਗ ਨੇ ਕਿਹਾ, ‘‘ਦੇਖੋ, ਉਹ ਇੱਕ ਵੱਡੀ ਖੇਡ ਦਾ ਖਿਡਾਰੀ ਵੀ ਹੈ। ਉਹ ਪਿਛਲੇ ਕੁਝ ਸਾਲਾਂ ਵਿੱਚ ਆਈਪੀਐਲ ਵਿੱਚ ਬਹੁਤ ਵਧੀਆ ਖੇਡਿਆ ਹੈ, ਉਹ ਆਪਣੀ ਫਰੈਂਚਾਇਜ਼ੀ ਦਾ ਕਪਤਾਨ ਵੀ ਰਿਹਾ ਹੈ।’’

Advertisement