Football: ਸੁਨੀਲ ਛੇਤਰੀ ਵੱਲੋਂ ਮੈਦਾਨ ’ਚ ਮੁੜ ਉਤਰਨ ਦਾ ਫ਼ੈਸਲਾ
ਨਵੀਂ ਦਿੱਲੀ, 6 ਮਾਰਚ ਭਾਰਤੀ ਫੁਟਬਾਲ ਦੇ ਮਹਾਨ ਖਿਡਾਰੀ ਸੁਨੀਲ ਛੇਤਰੀ ਨੇ ਮੁੜ ਤੋਂ ਮੈਦਾਨ ’ਚ ਉਤਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਪਿਛਲੇ ਸਾਲ ਕੌਮਾਂਤਰੀ ਫੁਟਬਾਲ ਤੋਂ ਸੰਨਿਆਸ ਲੈ ਲਿਆ ਸੀ ਜਿਸ ਮਗਰੋਂ ਭਾਰਤੀ ਟੀਮ ’ਚ ਖਲਾਅ ਪੈਦਾ ਹੋ ਗਿਆ...
Advertisement
ਨਵੀਂ ਦਿੱਲੀ, 6 ਮਾਰਚ
ਭਾਰਤੀ ਫੁਟਬਾਲ ਦੇ ਮਹਾਨ ਖਿਡਾਰੀ ਸੁਨੀਲ ਛੇਤਰੀ ਨੇ ਮੁੜ ਤੋਂ ਮੈਦਾਨ ’ਚ ਉਤਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਪਿਛਲੇ ਸਾਲ ਕੌਮਾਂਤਰੀ ਫੁਟਬਾਲ ਤੋਂ ਸੰਨਿਆਸ ਲੈ ਲਿਆ ਸੀ ਜਿਸ ਮਗਰੋਂ ਭਾਰਤੀ ਟੀਮ ’ਚ ਖਲਾਅ ਪੈਦਾ ਹੋ ਗਿਆ ਸੀ। ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੇ ‘ਐਕਸ’ ’ਤੇ ਕਿਹਾ ਕਿ ਸੁਨੀਲ ਛੇਤਰੀ ਦੁਬਾਰਾ ਭਾਰਤੀ ਟੀਮ ਵੱਲੋਂ ਖੇਡਣਗੇ। ਉਨ੍ਹਾਂ ਕਿਹਾ ਕਿ ਉਹ ਇਸੇ ਮਹੀਨੇ ਹੋਣ ਵਾਲੇ ਦੋਸਤਾਨਾ ਕੌਮਾਂਤਰੀ ਮੈਚਾਂ ’ਚ ਭਾਰਤੀ ਟੀਮ ਦਾ ਹਿੱਸਾ ਹੋਣਗੇ। ਸ਼ਿਲੌਂਗ ਦੇ ਜਵਾਹਰਲਾਲ ਨਹਿਰੂ ਸਟੇਡੀਅਮ ’ਚ ਭਾਰਤੀ ਟੀਮ ਦੋ ਮੈਚ ਖੇਡੇਗੀ। -ਪੀਟੀਆਈ
Advertisement
Advertisement