ਜਮਸ਼ੇਦਪੁਰ ’ਚ ਪਹਿਲਾ ਟਰਾਂਸਜੈਂਡਰ ਫੁੱਟਬਾਲ ਟੂਰਨਾਮੈਂਟ ਸ਼ੁਰੂ
ਇੱਥੇ ਪਹਿਲਾ ਟਰਾਂਸਜੈਂਡਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਭਾਰਤੀ ਫੁੱਟਬਾਲ ਦੇ ਇਤਿਹਾਸ ’ਚ ਪਹਿਲੀ ਵਾਰ ਸੱਤ ਟਰਾਂਸਜੈਂਡਰ ਟੀਮਾਂ ਜਮਸ਼ੇਦਪੁਰ ਸੁਪਰ ਲੀਗ ਤਹਿਤ ਵਿਸ਼ੇਸ਼ ਟੂਰਨਾਮੈਂਟ ’ਚ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ’ਚ ਜਮਸ਼ੇਦਪੁਰ ਐੱਫ ਟੀ, ਚਾਈਬਾਸਾ ਐੱਫ ਸੀ, ਚੱਕਰਧਰਪੁਰ ਐੱਫ...
Advertisement
ਇੱਥੇ ਪਹਿਲਾ ਟਰਾਂਸਜੈਂਡਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਭਾਰਤੀ ਫੁੱਟਬਾਲ ਦੇ ਇਤਿਹਾਸ ’ਚ ਪਹਿਲੀ ਵਾਰ ਸੱਤ ਟਰਾਂਸਜੈਂਡਰ ਟੀਮਾਂ ਜਮਸ਼ੇਦਪੁਰ ਸੁਪਰ ਲੀਗ ਤਹਿਤ ਵਿਸ਼ੇਸ਼ ਟੂਰਨਾਮੈਂਟ ’ਚ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ’ਚ ਜਮਸ਼ੇਦਪੁਰ ਐੱਫ ਟੀ, ਚਾਈਬਾਸਾ ਐੱਫ ਸੀ, ਚੱਕਰਧਰਪੁਰ ਐੱਫ ਸੀ, ਜਮਸ਼ੇਦਪੁਰ ਇੰਦਰਾਨਗਰ ਐੱਫ ਸੀ, ਨੋਆਮੁੰਡੀ ਐੱਫ ਸੀ, ਸਰਾਏਕੇਲਾ ਐੱਫ ਸੀ ਤੇ ਕੋਲਹਾਨ ਟਾਈਗਰ ਐੱਫ ਸੀ ਦੇ ਪੰਜ-ਪੰਜ ਖਿਡਾਰੀਆਂ ਦੀਆਂ ਟੀਮਾਂ ਹਨ। ਸ਼ੁਰੂਆਤੀ ਮੈਚ ਵਿੱਚ ਜਮਸ਼ੇਦਪੁਰ ਐੱਫ ਟੀ ਨੇ ਚਾਈਬਾਸਾ ਐੱਫ ਸੀ ਨੂੰ 7-0 ਤੇ ਕੋਲਹਾਨ ਟਾਈਗਰ ਐੱਫ ਸੀ ਨੇ ਚੱਕਰਧਰਪੁਰ ਐੱਫ ਸੀ ਨੂੰ 3-0 ਨਾਲ ਹਰਾਇਆ। ਜਮਸ਼ੇਦਪੁਰ ਇੰਦਰਾਨਗਰ ਐੱਫ ਸੀ ਤੇ ਨੋਆਮੁੰਡੀ ਐੱਫ ਸੀ ਵਿਚਾਲੇ ਹੋਏ ਮੁਕਾਬਲੇ ਦੌਰਾਨ ਦੋਵੇਂ ਟੀਮਾਂ ਕੋਈ ਗੋਲ ਨਾ ਕਰ ਸਕੀਆਂ, ਮੈਚ ਡਰਾਅ ਹੋਇਆ।
Advertisement
Advertisement
