ਪਹਿਲਾ ਇੱਕ ਰੋਜ਼ਾ: ਆਸਟਰੇਲੀਆ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾਇਆ
ਕਪਤਾਨ ਮਿਸ਼ੈਲ ਮਾਰਸ਼ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਮੇਜ਼ਬਾਨ ਆਸਟਰੇਲੀਆ ਨੇ ਅੱਜ ਮੀਂਹ ਪ੍ਰਭਾਵਿਤ ਪਹਿਲੇ ਇੱਕ ਰੋਜ਼ਾ ਵਿੱਚ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਲੀਡ ਹਾਸਲ ਕੀਤੀ।
ਮੀਂਹ ਕਾਰਨ ਤਿੰਨ ਵਾਰ ਰੁਕੇ ਮੈਚ ਨੂੰ 26-26 ਓਵਰਾਂ ’ਤੇ ਸੀਮਿਤ ਕਰ ਦਿੱਤਾ ਗਿਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 26 ਓਵਰਾਂ ’ਚ ਨੌਂ ਵਿਕਟਾਂ ਗੁਆ ਕੇ 136 ਦੌੜਾਂ ਬਣਾਈਆਂ ਸਨ।
ਕੰਗਾਰੂ ਟੀਮ ਨੇ ਟੀਚੇ ਨੂੰ 21.1 ਓਵਰ ਵਿੱਚ ਪੂਰਾ ਕਰ ਲਿਆ ਸੀ।
ਡਕਵਰਥ-ਲੁਇਸ-ਸਟਰਨ (DLS) ਵਿਧੀ ਤਹਿਤ 131 ਦੌੜਾਂ ਦਾ ਸੋਧਿਆ ਹੋਇਆ ਟੀਚਾ ਰੱਖਦਿਆਂ ਅਸਟਰੇਲੀਆ ਨੇ ਇਸ ਨੂੰ 21.1 ਓਵਰਾਂ ’ਚ ਪੂਰਾ ਕਰ ਲਿਆ। ਕਪਤਾਨ ਮਿਸ਼ੈਲ ਮਾਰਸ਼ 52 ਗੇਂਦਾਂ ’ਤੇ ਨਾਬਾਦ 46 ਦੌੜਾਂ ਬਣਾ ਕੇ ਸਭ ਤੋਂ ਵੱਧ ਸਕੋਰਰ ਬਣ ਕੇ ਉਭਰਿਆ।
ਵਿਕਟਕੀਪਰ ਜੋਸ਼ ਫਿਲਿਪ 37 ਦੌੜਾਂ ਬਣਾ ਕੇ ਆਊਟ ਹੋ ਗਿਆ।
ਇਸ ਤੋਂ ਪਹਿਲਾਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਭਾਰਤ ਨੂੰ ਚੰਗੀ ਸ਼ੁਰੂਆਤ ਦੇਣ ਵਿਚ ਨਾਕਾਮ ਰਹੇ। ਮੀਂਹ ਕਾਰਨ ਤਿੰਨ ਵਾਰ ਖੇਡ ਰੋਕਣੀ ਪਈ। ਪਹਿਲਾਂ ਮੈਚ 35-35 ਓਵਰ ਅਤੇ ਫਿਰ 26-26 ਓਵਰ ਦਾ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਮੀਂਹ ਕਰਕੇ ਦੂਜੀ ਵਾਰ ਮੈਚ ਰੋਕੇ ਜਾਣ ਤੱਕ ਭਾਰਤ ਨੇ 11.5 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 37 ਦੌੜਾਂ ਬਣਾ ਲਈਆਂ ਸਨ।
ਇਸ ਤੋਂ ਪਹਿਲਾਂ ਕੋਹਲੀ ਨੇ ਅੱਠ ਗੇਂਦਾਂ ਖੇਡੀਆਂ ਪਰ ਉਹ ਖਾਤਾ ਖੋਲ੍ਹਣ ਵਿਚ ਨਾਕਾਮ ਰਿਹਾ। ਕੋਹਲੀ ਨੂੰ ਮਿਸ਼ੇਲ ਸਟਾਰਕ ਨੇ ਆਊਟ ਕੀਤਾ। ਰੋਹਿਤ ਅੱਠ ਦੇ ਨਿੱਜੀ ਸਕੋਰ ’ਤੇ ਜੋਸ਼ ਹੇਜ਼ਲਵੁੱਡ ਦਾ ਸ਼ਿਕਾਰ ਬਣਿਆ। ਕਪਤਾਨ ਸ਼ੁਭਮਨ ਗਿੱਲ ਵੀ 10 ਦੌੜਾਂ ਦੇ ਸਕੋਰ ’ਤੇ ਸਸਤੇ ਵਿਚ ਵਿਕਟ ਗੁਆ ਬੈਠਾ। ਭਾਰਤੀ ਕਪਤਾਨ ਨੂੰ ਨਾਥਨ ਐਲਿਸ ਨੇ ਆਊਟ ਕੀਤਾ। ਅਰਸ਼ਦੀਪ ਸਿੰਘ ਵੀ ਬਿਨਾਂ ਕੋਈ ਦੌੜ ਬਣਾਏ ਰਨ-ਆਊਟ ਹੋ ਗਿਆ। ਸ਼੍ਰੇਅਸ ਅੱਈਅਰ ਨੇ 11 ਦੌੜਾਂ ਬਣਾਈਆਂ। ਰਾਹੁਲ ਨੇ ਟੀਮ ਲਈ ਸਭ ਤੋਂ ਵੱਧ 38 ਦੌੜਾਂ ਬਣਾਈਆਂ, ਜਦਕਿ ਅਕਸ਼ਰ ਪਟੇਲ ਨੇ 31 ਦੌੜਾਂ ਬਣਾ ਕੇ ਭਾਰਤੀ ਦੇ ਸਕੋਰ ਨੂੰ ਕੁੱਝ ਬਿਹਤਰ ਬਣਾਇਆ।
ਆਸਟਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਭਾਰਤ ਖਿਲਾਫ਼ ਪਹਿਲੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਲਈ ਹਰਫ਼ਨਮੌਲਾ ਨਿਤੀਸ਼ ਕੁਮਾਰ ਰੈੱਡੀ ਉਸੇ ਸਟੇਡੀਅਮ ਵਿਚ ਇਕ ਰੋਜ਼ਾ ਵਿਚ ਆਪਣਾ ਪਲੇਠਾ ਮੁਕਾਬਲਾ ਖੇਡਣਗੇ, ਜਿੱਥੇ ਉਨ੍ਹਾਂ ਲਗਪਗ ਇਕ ਸਾਲ ਪਹਿਲਾਂ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ।