FIH ਪੁਰਸ਼ ਜੂਨੀਅਰ ਵਿਸ਼ਵ ਕੱਪ: ਭਾਰਤ ਨੇ ਅਰਜਨਟੀਨਾ ਨੂੰ 4-2 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ
FIH Men's Junior WC ਭਾਰਤ ਨੇ ਅੱਜ ਇਕ ਰੋਮਾਂਚਕ ਮੁਕਾਬਲੇ ਵਿਚ 2-0 ਨਾਲ ਪਛੜਨ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਬੁੱਧਵਾਰ ਨੂੰ ਇੱਥੇ FIH ਪੁਰਸ਼ ਜੂਨੀਅਰ ਵਿਸ਼ਵ ਕੱਪ ਵਿੱਚ ਅਰਜਨਟੀਨਾ ਨੂੰ 4-2 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ, ਜਿਸ...
ਭਾਰਤੀ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਅਰਜਨਟੀਨਾ ਨੂੰ 4-2 ਨਾਲ ਹਰਾਉਣ ਮਗਰੋਂ ਜਿੱਤ ਦਾ ਜਸ਼ਨ ਮਨਾਉਂਦੇ ਹੋਏ। ਫੋਟੋ: ਪੀਟੀਆਈ
Advertisement
FIH Men's Junior WC ਭਾਰਤ ਨੇ ਅੱਜ ਇਕ ਰੋਮਾਂਚਕ ਮੁਕਾਬਲੇ ਵਿਚ 2-0 ਨਾਲ ਪਛੜਨ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਬੁੱਧਵਾਰ ਨੂੰ ਇੱਥੇ FIH ਪੁਰਸ਼ ਜੂਨੀਅਰ ਵਿਸ਼ਵ ਕੱਪ ਵਿੱਚ ਅਰਜਨਟੀਨਾ ਨੂੰ 4-2 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।
ਭਾਰਤ, ਜਿਸ ਨੇ 2016 ਵਿੱਚ ਲਖਨਊ ਵਿੱਚ ਖਿਤਾਬੀ ਜਿੱਤ ਦਰਜ ਕੀਤੀ ਸੀ, ਪਿਛਲੇ ਦੋ ਮੌਕਿਆਂ ’ਤੇ ਪੋਡੀਅਮ ਉੱਤੇ ਜਗ੍ਹਾ ਬਣਾਉਣ ਵਿਚ ਨਾਕਾਮ ਰਿਹਾ ਸੀ। ਭਾਰਤ 2021 ਵਿੱਚ ਭੁਬਨੇਸ਼ਵਰ ਵਿੱਚ ਤੇ ਦੋ ਸਾਲ ਬਾਅਦ ਕੁਆਲਾਲੰਪੁਰ ਵਿਚ ਚੌਥੇ ਸਥਾਨ 'ਤੇ ਰਿਹਾ। ਭਾਰਤ ਲਈ ਅੰਕਿਤ ਪਾਲ (49ਵੇਂ ਮਿੰਟ), ਮਨਮੀਤ ਸਿੰਘ (52ਵੇਂ ਮਿੰਟ) ਅਤੇ ਅਨਮੋਲ ਏਕਾ (58ਵੇਂ ਮਿੰਟ) ਨੇ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ ਜ਼ੋਰਦਾਰ ਵਾਪਸੀ ਦਿਵਾਈ। ਸ਼ਾਰਦਾ ਨੰਦ ਤਿਵਾੜੀ ਨੇ 57ਵੇਂ ਮਿੰਟ ਵਿੱਚ ਟੀਮ ਲਈ ਚੌਥਾ ਗੋਲ ਕੀਤਾ।
Advertisement
ਅਰਜਨਟੀਨਾ ਨੇ ਪਹਿਲੇ ਦੋ ਕੁਆਰਟਰਾਂ ਵਿੱਚ ਉਮਦਾ ਖੇਡ ਦਿਖਾਈ ਜਦੋਂ ਨਿਕੋਲਸ ਰੋਡਰਿਗਜ਼ (ਤੀਜੇ ਮਿੰਟ) ਅਤੇ ਸੈਂਟੀਆਗੋ ਫਰਨਾਂਡੇਜ਼ (44ਵੇਂ ਮਿੰਟ) ਨੇ ਗੋਲ ਕੀਤੇ।
Advertisement
