ਫੀਫਾ ਰੈਂਕਿੰਗ: ਭਾਰਤੀ ਮਹਿਲਾ ਟੀਮ 63ਵੇਂ ਸਥਾਨ ’ਤੇ ਪੁੱਜੀ
ਥਾਈਲੈਂਡ ’ਤੇ ਇਤਿਹਾਸਕ ਜਿੱਤ ਮਗਰੋਂ ਭਾਰਤੀ ਮਹਿਲਾ ਫੁਟਬਾਲ ਟੀਮ ਫੀਫਾ ਦੀ ਨਵੀਂ ਰੈਂਕਿੰਗ ’ਚ ਸੱਤ ਥਾਵਾਂ ਦੀ ਛਾਲ ਮਾਰ ਕੇ 63ਵੇਂ ਸਥਾਨ ’ਤੇ ਪਹੁੰਚ ਗਈ ਹੈ। ਇਸ ਜਿੱਤ ਨਾਲ ਟੀਮ ਨੇ ਇਤਿਹਾਸ ਰਚਦਿਆਂ ਏਐੱਫਸੀ ਮਹਿਲਾ ਏਸ਼ਿਆਈ ਕੱਪ ’ਚ ਵੀ ਥਾਂ...
Advertisement
ਥਾਈਲੈਂਡ ’ਤੇ ਇਤਿਹਾਸਕ ਜਿੱਤ ਮਗਰੋਂ ਭਾਰਤੀ ਮਹਿਲਾ ਫੁਟਬਾਲ ਟੀਮ ਫੀਫਾ ਦੀ ਨਵੀਂ ਰੈਂਕਿੰਗ ’ਚ ਸੱਤ ਥਾਵਾਂ ਦੀ ਛਾਲ ਮਾਰ ਕੇ 63ਵੇਂ ਸਥਾਨ ’ਤੇ ਪਹੁੰਚ ਗਈ ਹੈ। ਇਸ ਜਿੱਤ ਨਾਲ ਟੀਮ ਨੇ ਇਤਿਹਾਸ ਰਚਦਿਆਂ ਏਐੱਫਸੀ ਮਹਿਲਾ ਏਸ਼ਿਆਈ ਕੱਪ ’ਚ ਵੀ ਥਾਂ ਬਣਾਈ ਹੈ। ਭਾਰਤੀ ਮਹਿਲਾ ਟੀਮ ਦੀ ਤਕਰੀਬਨ ਦੋ ਸਾਲਾਂ ’ਚ ਇਹ ਸਭ ਤੋਂ ਬਿਹਤਰੀਨ ਰੈਂਕਿੰਗ ਹੈ। ਟੀਮ ਪਿਛਲੀ ਵਾਰ 21 ਅਗਸਤ 2023 ਨੂੰ 61ਵੇਂ ਸਥਾਨ ’ਤੇ ਸੀ। ਭਾਰਤ ਨੇ ਕੁਆਲੀਫਾਇਰ ਦੇ ਆਖਰੀ ਮੈਚ ’ਚ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੇ ਥਾਈਲੈਂਡ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰੀ ਕੁਆਲੀਫਿਕੇਸ਼ਨ ਰਾਹੀਂ ਏਸ਼ਿਆਈ ਕੱਪ ’ਚ ਥਾਂ ਬਣਾਈ ਹੈ। ਭਾਰਤ ਨੇ ਆਪਣੀ ਕੁਆਲੀਫਿਕੇਸ਼ਨ ਮੁਹਿੰਮ ਦੀ ਸ਼ੁਰੂਆਤ ਮੰਗੋਲੀਆ ਨੂੰ 13-0 ਨਾਲ ਹਰਾ ਕੇ ਅਤੇ ਫਿਰ ਤਿਮੋਰ-ਲੈਸਤੇ (4-0) ਅਤੇ ਇਰਾਕ (5-0) ’ਤੇ ਸ਼ਾਨਦਾਰ ਦਰਜ ਕਰਕੇ ਕੀਤੀ ਸੀ।
Advertisement
Advertisement