ਤਲਵਾਰਬਾਜ਼ੀ: ਭਾਰਤੀ ਮਹਿਲਾ ਟੀਮ ਕੁਆਰਟਰ ਫਾਈਨਲ ’ਚੋਂ ਬਾਹਰ
ਹਾਂਗਜ਼ੂ, 27 ਸਤੰਬਰ ਭਾਰਤੀ ਮਹਿਲਾ ਤਲਵਾਰਬਾਜ਼ੀ ਟੀਮ ਏਸ਼ਿਆਈ ਖੇਡਾਂ ਵਿੱਚ ਏਪੀ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਕੁਆਰਟਰ ਫਾਈਨਲ ਵਿੱਚ ਹਾਰ ਗਈ, ਜਦੋਂ ਕਿ ਪੁਰਸ਼ ਟੀਮ ਨੂੰ ਫੋਇਲ ਵਰਗ ਵਿੱਚ ਆਖਰੀ 16 ਵਿੱਚ ਸਿੰਗਾਪੁਰ ਤੋਂ 30-45 ਨਾਲ ਹਾਰ ਦਾ ਸਾਹਮਣਾ...
Advertisement
ਹਾਂਗਜ਼ੂ, 27 ਸਤੰਬਰ
ਭਾਰਤੀ ਮਹਿਲਾ ਤਲਵਾਰਬਾਜ਼ੀ ਟੀਮ ਏਸ਼ਿਆਈ ਖੇਡਾਂ ਵਿੱਚ ਏਪੀ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਕੁਆਰਟਰ ਫਾਈਨਲ ਵਿੱਚ ਹਾਰ ਗਈ, ਜਦੋਂ ਕਿ ਪੁਰਸ਼ ਟੀਮ ਨੂੰ ਫੋਇਲ ਵਰਗ ਵਿੱਚ ਆਖਰੀ 16 ਵਿੱਚ ਸਿੰਗਾਪੁਰ ਤੋਂ 30-45 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤਨਿਸ਼ਕਾ ਖੱਤਰੀ, ਜਯੋਤਿਕਾ ਦੱਤਾ ਅਤੇ ਐਨਾ ਅਰੋੜਾ ਦੀ ਟੀਮ ਨੂੰ ਕੋਰੀਆ ਨੇ 45-25 ਦੇ ਫਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਜੋਰਡਨ ਨੂੰ 45-36 ਨਾਲ ਹਰਾਇਆ ਸੀ। ਬਬਿਿਸ਼ ਕਾਤਿਰੇਸਨ ਦੀ ਕੀਰੇਨ ਲੌਕ ’ਤੇ ਜਿੱਤ ਸਦਕਾ ਭਾਰਤੀ ਪੁਰਸ਼ ਟੀਮ ਆਖਰੀ ਗੇੜ ਵਿੱਚ ਇੱਕ ਹੀ ਜਿੱਤ ਦਰਜ ਕਰ ਸਕੀ। ਇਸ ਦੌਰਾਨ ਦੇਵ ਨੂੰ ਕੀਰੇਨ ਨੇ 5-2 ਨਾਲ ਮਾਤ ਦਿੱਤੀ। ਇਸ ਤੋਂ ਬਾਅਦ ਕਾਤਿਰੇਸਨ ਨੂੰ ਰਫਾਇਲ ਜੁਆਨ ਕਾਂਗ ਤਾਨ ਨੇ ਹਰਾਇਆ ਜਦਕਿ ਅਰਜੁਨ ਨੂੰ ਏਲੀਜ਼ਾ ਰੌਬਸਨ ਸੈਮੁਅਲ ਨੇ ਹਰਾਇਆ। ਦੇਵ ਨੂੰ ਤਾਨ ਨੇ ਦੂਜੇ ਮੈਚ ਵਿੱਚ ਵੀ 5-1 ਨਾਲ ਹਰਾਇਆ। ਅਰਜੁਨ ਨੂੰ ਕੀਰੇਨ ਨੇ 5-3 ਨਾਲ ਮਾਤ ਦਿੱਤੀ। -ਪੀਟੀਆਈ
Advertisement
Advertisement