ਤੀਜੇ ਇੱਕ ਰੋਜ਼ਾ ਮੈਚ ਵਿੱਚ ਕੋਹਲੀ ਤੇ ਰੋਹਿਤ ਤੋਂ ਉਮੀਦਾਂ
ਇੱਥੇ ਸ਼ਨਿਚਰਵਾਰ 25 ਅਕਤੂਬਰ ਨੂੰ ਆਸਟਰੇਲੀਆ ਨਾਲ ਖੇਡੇ ਜਾਣ ਵਾਲੇ ਕ੍ਰਿਕਟ ਦੇ ਤੀਜੇ ਅਤੇ ਆਖਰੀ ਇੱਕ ਰੋਜ਼ਾ ਕੌਮਾਂਤਰੀ ਮੁਕਾਬਲੇ ਵਿੱਚ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵੀ ਖੇਡਣਗੇ। ਰੋਹਿਤ ਸ਼ਰਮਾ ਦੋਵਾਂ ਬੱਲੇਬਾਜ਼ਾਂ ਤੋਂ ਵੱਡੀਆਂ ਪਾਰੀਆਂ ਖੇਡਣ ਦੀ ਉਮੀਦ ਹੈ।...
Advertisement
ਇੱਥੇ ਸ਼ਨਿਚਰਵਾਰ 25 ਅਕਤੂਬਰ ਨੂੰ ਆਸਟਰੇਲੀਆ ਨਾਲ ਖੇਡੇ ਜਾਣ ਵਾਲੇ ਕ੍ਰਿਕਟ ਦੇ ਤੀਜੇ ਅਤੇ ਆਖਰੀ ਇੱਕ ਰੋਜ਼ਾ ਕੌਮਾਂਤਰੀ ਮੁਕਾਬਲੇ ਵਿੱਚ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵੀ ਖੇਡਣਗੇ।
ਦੋਵਾਂ ਬੱਲੇਬਾਜ਼ਾਂ ਤੋਂ ਵੱਡੀਆਂ ਪਾਰੀਆਂ ਖੇਡਣ ਦੀ ਉਮੀਦ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਦੋਵਾਂ ਬੱਲੇਬਾਜ਼ਾਂ ਦਾ ਇਹ ਆਖ਼ਰੀ ਮੈਚ ਹੋਵੇਗਾ। ਇਸ ਤੋਂ ਪਹਿਲਾਂ ਇੱਕ ਰੋਜ਼ਾ ਮੁਕਾਬਲੇ ਵਿੱਚ ਰੋਹਿਤ ਸ਼ਰਮਾ ਨੇ 97 ਗੇਂਦਾਂ ਵਿੱਚ 73 ਦੌੜਾਂ ਬਣਾਈਆਂ, ਪਰ ਕੋਹਲੀ ਆਪਣਾ ਖਾਤਾ ਖੋਲ੍ਹਣ ਵਿੱਚ ਨਾਕਾਮ ਰਿਹਾ। ਇੱਕ ਰੋਜ਼ਾ ਕ੍ਰਿਕਟ ਮੁਕਾਬਲਿਆਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਹਲੀ ਲਗਾਤਾਰ ਦੋ ਮੈਚਾਂ ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ।
Advertisement
Advertisement
