ਘੋੜਸਵਾਰੀ: ਅਨੁਸ਼ ਨੇ ਕਾਂਸੇ ਦਾ ਤਗ਼ਮਾ ਜਿੱਤਿਆ
ਹਾਂਗਜ਼ੂ, 28 ਸਤੰਬਰ ਭਾਰਤ ਦੇ ਅਨੁਸ਼ ਅਗਰਵਾਲ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਘੋੜਸਵਾਰੀ ਦੇ ਵਿਅਕਤੀਗਤ ਡਰੈੱਸੇਜ ਮੁਕਾਬਲੇ ’ਚ ਕਾਂਸੇ ਦਾ ਤਗ਼ਮਾ ਜਿੱਤਿਆ। ‘ਐਟਰੋ’ ਉੱਤੇ ਘੋੜਸਵਾਰੀ ਕਰ ਰਹੇ ਅਗਰਵਾਲ ਨੇ 73.030 ਅੰਕ ਹਾਸਲ ਕੀਤੇ, ਜਿਸ ਸਦਕਾ ਉਹ ਤੀਜੇ ਸਥਾਨ ’ਤੇ...
Advertisement
ਹਾਂਗਜ਼ੂ, 28 ਸਤੰਬਰ
ਭਾਰਤ ਦੇ ਅਨੁਸ਼ ਅਗਰਵਾਲ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਘੋੜਸਵਾਰੀ ਦੇ ਵਿਅਕਤੀਗਤ ਡਰੈੱਸੇਜ ਮੁਕਾਬਲੇ ’ਚ ਕਾਂਸੇ ਦਾ ਤਗ਼ਮਾ ਜਿੱਤਿਆ। ‘ਐਟਰੋ’ ਉੱਤੇ ਘੋੜਸਵਾਰੀ ਕਰ ਰਹੇ ਅਗਰਵਾਲ ਨੇ 73.030 ਅੰਕ ਹਾਸਲ ਕੀਤੇ, ਜਿਸ ਸਦਕਾ ਉਹ ਤੀਜੇ ਸਥਾਨ ’ਤੇ ਰਿਹਾ ਅਤੇ ਇਸ ਤਰ੍ਹਾਂ ਉਸ ਨੇ ਏਸ਼ਿਆਡ ਵਿੱਚ ਆਪਣਾ ਦੂਜਾ ਤਗ਼ਮਾ ਹਾਸਲ ਕੀਤਾ।
Advertisement
ਮਲੇਸ਼ੀਆ ਦੇ ਬਨਿ ਮੁਹੰਮਦ ਫਾਥਿਲ ਮੁਹੰਮਦ ਕਾਬਿਲ ਅਮਬਾਕ ਨੇ 75.780 ਅੰਕ ਦੇ ਕੁੱਲ ਸਕੋਰ ਨਾਲ ਸੋਨ ਤਗ਼ਮਾ ਅਤੇ ਹਾਂਗਕਾਂਗ ਦੇ ਜੈਕਲੀਨ ਵਿੰਗ ਯਿੰਗ ਸਿਊ ਨੇ 73.450 ਅੰਕ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਮੁਕਾਬਲੇ ਵਿੱਚ ਸ਼ਾਮਲ ਹੋਰ ਭਾਰਤੀ ਹਿਰਦੈ ਵਿਪੁਲ ਛੇਦਾ ਤਗ਼ਮਾ ਦੌੜ ਤੱਕ ਨਹੀਂ ਪਹੁੰਚ ਸਕੇ ਅਤੇ ਬਾਹਰ ਹੋ ਗਏੇ। ਬੁੱਧਵਾਰ ਨੂੰ ਹਿਰਦੈ ਨੇ ਕੁਆਲੀਫਾਇੰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਪਹਿਲਾਂ ਅਗਰਵਾਲ ਨੇ ਛੇਦਾ, ਦਵਿੈਕ੍ਰਿਤੀ ਸਿੰਘ ਅਤੇ ਸੁਦਿੱਤੀ ਹਾਜੇਲਾ ਨਾਲ ਮਿਲ ਕੇ ਭਾਰਤ ਨੂੰ 41 ਸਾਲ ਮਗਰੋਂ ਡਰੈੱਸੇਜ ਟੀਮ ਮੁਕਾਬਲੇ ਦਾ ਸੋਨ ਤਗ਼ਮਾ ਦਵਿਾਇਆ ਸੀ। -ਪੀਟੀਆਈ
Advertisement