ਡੋਪਿੰਗ: ਸੁੰਮੀ ਕਾਲੀਰਮਨ ’ਤੇ ਦੋ ਸਾਲ ਦੀ ਪਾਬੰਦੀ
ਭਾਰਤ ਦੀ 2021 ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਦੇ 4x400 ਮੀਟਰ ਮਿਕਸਡ ਰਿਲੇਅ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਟੀਮ ਦੀ ਮੈਂਬਰ ਸੁੰਮੀ ਕਾਲੀਰਮਨ ਨੂੰ 2024 ਵਿੱਚ ਕੀਤੇ ਗਏ ਡੋਪਿੰਗ ਅਪਰਾਧ ਲਈ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਡੋਪਿੰਗ ਰੋਕੂ ਅਨੁਸ਼ਾਸਨ ਪੈਨਲ...
Advertisement
ਭਾਰਤ ਦੀ 2021 ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਦੇ 4x400 ਮੀਟਰ ਮਿਕਸਡ ਰਿਲੇਅ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਟੀਮ ਦੀ ਮੈਂਬਰ ਸੁੰਮੀ ਕਾਲੀਰਮਨ ਨੂੰ 2024 ਵਿੱਚ ਕੀਤੇ ਗਏ ਡੋਪਿੰਗ ਅਪਰਾਧ ਲਈ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਡੋਪਿੰਗ ਰੋਕੂ ਅਨੁਸ਼ਾਸਨ ਪੈਨਲ (ਏ ਡੀ ਡੀ ਪੀ) ਨੇ ਦੋ ਸਾਲਾਂ ਲਈ ਪਾਬੰਦੀ ਲਾਈ ਹੈ। 22 ਸਾਲਾ ਸੁੰਮੀ ਨੂੰ ਪਿਛਲੇ ਸਾਲ ਪਾਬੰਦੀਸ਼ੁਦਾ ਪਦਾਰਥ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਗਿਆ ਸੀ। ਨਾਡਾ ਮੁਤਾਬਕ ਉਸ ’ਤੇ ਪਾਬੰਦੀ ਦੀ ਮਿਆਦ ਪਿਛਲੇ ਸਾਲ 14 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ।
Advertisement
Advertisement