ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੋਪਿੰਗ: ਨਾਡਾ ਵੱਲੋਂ ਜੂਨੀਅਰ ਅਥਲੈਟਿਕ ਕੌਮੀ ਟੀਮ ਦਾ ਮੁੱਖ ਕੋਚ ਮੁਅੱਤਲ

ਟੈਸਟ ਨਾ ਦੇਣ ਵਾਲੇ ਸੱਤ ਅਥਲੀਟ ਵੀ ਮੁਅੱਤਲ ਕੀਤੇ
Advertisement

ਨਵੀਂ ਦਿੱਲੀ, 20 ਅਪਰੈਲ

ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਜੂਨੀਅਰ ਅਥਲੈਟਿਕ ਕੌਮੀ ਟੀਮ ਦੇ ਮੁੱਖ ਕੋਚ ਰਮੇਸ਼ ਨਾਗਪੁਰੀ, ਕਰਮਵੀਰ ਸਿੰਘ ਅਤੇ ਰਾਕੇਸ਼ ਨੂੰ ਡੋਪਿੰਗ ਨਾਲ ਸਬੰਧਤ ਮਾਮਲਿਆਂ ਵਿੱਚ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਟੈਸਟ ਨਾ ਦੇਣ ਵਾਲੇ ਸੱਤ ਅਥਲੀਟਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਪਾਰਸ ਸਿੰਘਲ, ਪੂਜਾ ਰਾਣੀ, ਨਾਲੂਬੋਥੂ ਸ਼ਨਮੁਗਾ ਸ੍ਰੀਨਿਵਾਸ, ਚੇਲਿਮੀ ਪ੍ਰਤੁਸ਼ਾ, ਸ਼ੁਭਮ, ਕਿਰਨ ਅਤੇ ਜੋਤੀ ਸ਼ਾਮਲ ਹਨ। ਨਾਗਪੁਰੀ ਹੈਦਰਾਬਾਦ ਵਿੱਚ ਸਪੋਰਟਸ ਅਥਾਰਟੀ ਆਫ਼ ਇੰਡੀਆ (ਐੱਸਏਆਈ) ਸੈਂਟਰ ਵਿੱਚ ਕੰਮ ਕਰ ਰਿਹਾ ਸੀ। ਨੈਸ਼ਨਲ ਅਥਲੈਟਿਕਸ ਫੈਡਰੇਸ਼ਨ (ਏਐਫਆਈ) ਨੇ 2023 ਵਿੱਚ ਦਰੋਣਾਚਾਰੀਆ ਪੁਰਸਕਾਰ ਜੇਤੂ ਨਾਗਪੁਰੀ ਨੂੰ ਜੂਨੀਅਰ ਮੁੱਖ ਕੋਚ ਨਿਯੁਕਤ ਕੀਤਾ ਸੀ। ਉਸ ਨੂੰ ਨਾਡਾ ਡੋਪਿੰਗ ਵਿਰੋਧੀ ਨਿਯਮਾਂ 2021 ਦੇ ਆਰਟੀਕਲ 2.9 ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ, ਜੋ ਕਿਸੇ ਖਿਡਾਰੀ ਜਾਂ ਹੋਰ ਵਿਅਕਤੀ ਵੱਲੋਂ ਮਿਲੀਭੁਗਤ ਜਾਂ ਮਿਲੀਭੁਗਤ ਦੀ ਕੋਸ਼ਿਸ਼ ਨਾਲ ਸਬੰਧਤ ਹੈ। ਨਾਗਪੁਰੀ ਨੇ ਇਸ ਸਬੰਧੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Advertisement

Advertisement