ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੋਕੋਵਿਚ ਚੌਥੇ ਗੇੜ ’ਚ, ਐਂਡੀ ਮੱਰੇ ਬਾਹਰ

ਵਿੰਬਲਡਨ, 8 ਜੁਲਾਈ ਵਿਸ਼ਵ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਕਾਬਜ਼ ਸਰਬਿਆਈ ਸਟਾਰ ਨੋਵਾਕ ਜੋਕੋਵਿਚ ਵਿੰਬਲਡਨ ਟੈਨਿਸ ਗਰੈਂਡਸਲੈਮ ਮੁਕਾਬਲੇ ਵਿੱਚ ਸਟੈਨ ਵਾਵਰਿੰਕਾ ਨੂੰ 6-3, 6-1, 7-6 ਨਾਲ ਹਰਾ ਕੇ ਚੌਥੇ ਗੇੜ ਵਿੱਚ ਪਹੁੰਚ ਗਿਆ ਹੈ। ਸ਼ੁੱਕਰਵਾਰ ਰਾਤ ਸਮੇਂ ਹੋਏ ਮੁਕਾਬਲੇ ਵਿੱਚ...
ਐਂਡੀ ਮੱਰੇ ਨੂੰ ਹਰਾਉਣ ਮਗਰੋਂ ਖੁਸ਼ੀ ਪ੍ਰਗਟ ਕਰਦਾ ਹੋਇਆ ਸਿਟਸਿਪਾਸ। -ਫੋਟੋ: ਏਪੀ/ਪੀਟੀਆਈ
Advertisement

ਵਿੰਬਲਡਨ, 8 ਜੁਲਾਈ

ਵਿਸ਼ਵ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਕਾਬਜ਼ ਸਰਬਿਆਈ ਸਟਾਰ ਨੋਵਾਕ ਜੋਕੋਵਿਚ ਵਿੰਬਲਡਨ ਟੈਨਿਸ ਗਰੈਂਡਸਲੈਮ ਮੁਕਾਬਲੇ ਵਿੱਚ ਸਟੈਨ ਵਾਵਰਿੰਕਾ ਨੂੰ 6-3, 6-1, 7-6 ਨਾਲ ਹਰਾ ਕੇ ਚੌਥੇ ਗੇੜ ਵਿੱਚ ਪਹੁੰਚ ਗਿਆ ਹੈ। ਸ਼ੁੱਕਰਵਾਰ ਰਾਤ ਸਮੇਂ ਹੋਏ ਮੁਕਾਬਲੇ ਵਿੱਚ 23 ਵਾਰ ਦੇ ਗਰੈਂਡਸਲੈਮ ਜੇਤੂ ਜੋਕੋਵਿਚ ਆਖ਼ਰੀ ਟਾਈਬਰੇਕਰ ਦੌਰਾਨ 5-3 ਨਾਲ ਪੱਛੜ ਰਹੇ ਸੀ ਪਰ ਉਸ ਨੇ ਦਬਦਬਾ ਬਣਾਈ ਰੱਖਦਿਆਂ ਆਖ਼ਰੀ ਚਾਰ ਅੰਕਾਂ ਨਾਲ ਲਗਾਤਾਰ ਪੰਜਵੇਂ ਵਿੰਬਲਡਨ ਖਿਤਾਬ ਵੱਲ ਕਦਮ ਵਧਾਏ। ਇਸੇ ਦੌਰਾਨ ਬਰਤਾਨਵੀ ਖਿਡਾਰੀ ਐਂਡੀ ਮੱਰੇ ਦਾ ਸਫ਼ਰ ਦੋ ਦਿਨ ਤੱਕ ਜਾਰੀ ਦੂਜੇ ਗੇੜ ਦੇ ਮੈਚ ਵਿੱਚ ਪੰਜ ਸੈੱਟ ਤੱਕ ਚੱਲੇ ਮੁਕਾਬਲੇ ਦੌਰਾਨ ਖ਼ਤਮ ਹੋ ਗਿਆ। ਦੋ ਵਾਰ ਦੇ ਵਿੰਬਲਡਨ ਚੈਂਪੀਅਨ ਮੱਰੇ ਨੂੰ ਸਾਢੇ ਚਾਰ ਘੰਟੇ ਤੋਂ ਵੀ ਵੱਧ ਸਮੇਂ ਵਿੱਚ ਗਰੀਸ ਦੇ ਸਟੇਫਾਨੋਸ ਸਿਟਸਿਪਾਸ ਨੇ 7-6(3), 6-7(2), 7-6(3), 6-4 ਨਾਲ ਹਰਾਇਆ। ਬਰਤਾਨੀਆ ਦੇ ਦੋ ਹੋਰ ਖਿਡਾਰੀ ਕੈਮ ਨੌਰੀ ਅਤੇ ਵਾਈਲਡ ਕਾਰਡ ਰਾਹੀਂ ਸ਼ਾਮਲ ਹੋਏ ਖਿਡਾਰੀ ਲਿਆਮ ਬਰਾਂਡੀ ਵੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਹਨ। -ਏਪੀ

Advertisement

Advertisement
Tags :
ਐਂਡੀਚੌਥੇਜੋਕੋਵਿਚਬਾਹਰਮੱਰੇ