ਡੈਨਮਾਰਕ ਓਪਨ: ਸਾਤਵਿਕ-ਚਿਰਾਗ ਦੀਆਂ ਨਜ਼ਰਾਂ ਸੀਜ਼ਨ ਦੇ ਪਹਿਲੇ ਖਿਤਾਬ ’ਤੇ
ਪੁਰਸ਼ ਸਿੰਗਲਜ਼ ਵਿੱਚ ਦੁਨੀਆ ਦੇ 28ਵੇਂ ਨੰਬਰ ਦੇ ਖਿਡਾਰੀ ਆਯੂਸ਼ ਸ਼ੈੱਟੀ ਦਾ ਪਹਿਲੇ ਗੇੜ ਵਿੱਚ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਨਾਲ ਮੁਕਾਬਲਾ ਹੋਵੇਗਾ। ਇੱਕ ਹੋਰ ਭਾਰਤੀ ਖਿਡਾਰੀ ਅਤੇ ਵਿਸ਼ਵ ਰੈਂਕਿੰਗ ਵਿੱਚ 19ਵੇਂ ਸਥਾਨ ’ਤੇ ਕਾਬਜ਼ ਲਕਸ਼ੈ ਸੇਨ ਦਾ ਸਾਹਮਣਾ ਆਇਰਲੈਂਡ ਦੇ ਨਹਾਤ ਗੁਇਨ ਨਾਲ ਹੋਵੇਗਾ।
ਮਹਿਲਾ ਸਿੰਗਲਜ਼ ਵਿੱਚ ਅਨਮੋਲ ਖਰਬ ਦਾ ਆਪਣੇ ਪਹਿਲੇ ਮੁਕਾਬਲੇ ਵਿੱਚ ਸਾਹਮਣਾ ਇੰਡੋਨੇਸ਼ੀਆ ਦੀ ਸੱਤਵਾਂ ਦਰਜਾ ਪ੍ਰਾਪਤ ਪੁਤਰੀ ਕੁਸੁਮਾ ਵਰਦਾਨੀ ਨਾਲ ਹੋਵੇਗਾ। ਪੁਰਸ਼ ਡਬਲਜ਼ ਵਿੱਚ ਪ੍ਰਿਥਵੀ ਕ੍ਰਿਸ਼ਨਮੂਰਤੀ ਰਾਏ ਅਤੇ ਸਾਈ ਪ੍ਰਤੀਕ ਦਾ ਪਹਿਲੇ ਗੇੜ ਵਿੱਚ ਸਾਹਮਣਾ ਚੀਨੀ ਤਾਇਪੇ ਦੇ ਲਿਊ ਕੁਆਂਗ ਹੇਂਗ ਅਤੇ ਯਾਂਗ ਪੋ ਹਾਨ ਨਾਲ ਹੋਵੇਗਾ। ਇਸੇ ਤਰ੍ਹਾਂ ਮਹਿਲਾ ਡਬਲਜ਼ ਵਿੱਚ ਰੁਤਪਰਨਾ ਪਾਂਡਾ ਅਤੇ ਸਵੇਤਪਰਨਾ ਪਾਂਡਾ ਦਾ ਮੁਕਾਬਲਾ ਸਕਾਟਲੈਂਡ ਦੀ ਜੂਲੀ ਮੈਕਫਰਸਨ ਅਤੇ ਸਿਆਰਾ ਟੋਰੈਂਸ ਨਾਲ ਹੋਵੇਗਾ। ਮਿਕਸਡ ਡਬਲਜ਼ ਵਿੱਚ ਮੋਹਿਤ-ਲਕਸ਼ਿਤਾ ਜਗਲਾਨ, ਰੋਹਨ ਕਪੂਰ-ਰੁਤਵਿਕਾ ਸ਼ਿਵਾਨੀ ਅਤੇ ਧਰੁਵ ਕਪਿਲਾ-ਤਨੀਸ਼ਾ ਕਰਾਸਟੋ ਦੀਆਂ ਜੋੜੀਆਂ ਹਿੱਸਾ ਲੈਣਗੀਆਂ।