ਦਿੱਲੀ ਕਰੇਗੀ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2026 ਦੀ ਅਗਵਾਈ
ਨਵੀਂ ਦਿੱਲੀ ਅਗਸਤ 2026 ਵਿੱਚ ਹੋਣ ਵਾਲੀ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗੀ। ਬੈਡਮਿੰਟਨ ਵਿਸ਼ਵ ਫੈਡਰੇਸ਼ਨ (ਬੀ ਡਬਲਿਊ ਐੱਫ) ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਭਾਰਤ ਦੂਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ...
Advertisement
ਨਵੀਂ ਦਿੱਲੀ ਅਗਸਤ 2026 ਵਿੱਚ ਹੋਣ ਵਾਲੀ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗੀ। ਬੈਡਮਿੰਟਨ ਵਿਸ਼ਵ ਫੈਡਰੇਸ਼ਨ (ਬੀ ਡਬਲਿਊ ਐੱਫ) ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਭਾਰਤ ਦੂਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।
ਇਸ ਤੋਂ ਪਹਿਲਾਂ 2009 ਵਿੱਚ ਹੈਦਰਾਬਾਦ ਨੇ ਇਸ ਦੀ ਮੇਜ਼ਬਾਨੀ ਕੀਤੀ ਸੀ। ਇਹ ਐਲਾਨ ਪੈਰਿਸ ਵਿੱਚ 2025 ਚੈਂਪੀਅਨਸ਼ਿਪ ਦੇ ਸਮਾਪਤੀ ਸਮਾਗਮ ਦੌਰਾਨ ਕੀਤਾ ਗਿਆ ਹੈ। ਦਿੱਲੀ ਦੀ ਮੇਜ਼ਬਾਨੀ ਅੱਠ ਸਾਲਾਂ ਬਾਅਦ ਏਸ਼ੀਆ ਵਿੱਚ ਟੂਰਨਾਮੈਂਟ ਦੀ ਵਾਪਸੀ ਦੀ ਨਿਸ਼ਾਨਦੇਹੀ ਕਰੇਗੀ। ਨਾਨਜਿੰਗ (ਚੀਨ) ਨੇ 2018 ਐਡੀਸ਼ਨ ਦੀ ਮੇਜ਼ਬਾਨੀ ਕੀਤੀ ਸੀ। ਟੂਰਨਾਮੈਂਟ ਵਿੱਚ ਭਾਰਤ ਨੇ 1983 ਤੋਂ ਲੈ ਕੇ ਹੁਣ ਤੱਕ 15 ਤਗ਼ਮੇ ਜਿੱਤੇ ਹਨ, ਜਿਸ ਵਿੱਚ 2011 ਦੇ ਸੀਜ਼ਨ ਤੋਂ ਬਾਅਦ ਹਰ ਈਵੈਂਟ ਵਿੱਚ ਘੱਟੋ-ਘੱਟ ਇੱਕ ਤਗ਼ਮਾ ਜਿੱਤਣਾ ਸ਼ਾਮਲ ਹੈ।
Advertisement
Advertisement