ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੇਢ ਲੱਖ ਦੀ ਆਬਾਦੀ ਵਾਲੇ ਕੁਰਾਕਾਓ ਨੇ ਇਤਿਹਾਸ ਸਿਰਜਿਆ

ਜਮਾਇਕਾ ਨੂੰ ਬਰਾਬਰੀ ’ਤੇ ਰੋਕ ਕੇ ਵਿਸ਼ਵ ਫੁਟਬਾਲ ਕੱਪ ਲਈ ਕੁਆਲੀਫਾਈ ਕੀਤਾ
ਕੁਰਾਕਾਓ ਦਾ ਕੇਨਜੀ ਗੋਰੇ ਜਮਾਇਕਾ ਦੇ ਖਿਡਾਰੀ ਤੋਂ ਫੁਟਬਾਲ ਖੋਹਣ ਦਾ ਕੋਸ਼ਿਸ਼ ਕਰਦਾ ਹੋਇਆ। -ਫੋਟੋ: ਰਾਇਟਰਜ਼
Advertisement

ਡੇਢ ਲੱਖ ਦੀ ਆਬਾਦੀ ਵਾਲੇ ਦੇਸ਼ ਕੁਰਾਕਾਓ ਨੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਥਾਂ ਪੱਕੀ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਕੁਰਾਕਾਓ ਨੇ ਜਮਾਇਕਾ ਨਾਲ ਗੋਲ ਰਹਿਤ ਡਰਾਅ ਖੇਡ ਕੇ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ। ਕੁਰਾਕਾਓ ਫੁਟਬਾਲ ਵਿਸ਼ਵ ਕੱਪ ਵਿੱਚ ਥਾਂ ਬਣਾਉਣ ਵਾਲਾ ਸਭ ਤੋਂ ਘੱਟ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਕੁਰਾਕਾਓ ਦੇ ਕੇਂਦਰੀ ਅੰਕੜਾ ਬਿਊਰੋ ਅਨੁਸਾਰ, ਪਿਛਲੀ ਜਨਵਰੀ ਤੱਕ ਦੇਸ਼ ਦੀ ਆਬਾਦੀ 1,56,115 ਸੀ। ਇਸ ਤੋਂ ਪਹਿਲਾਂ ਫੁਟਬਾਲ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲਾ ਸਭ ਤੋਂ ਘੱਟ ਆਬਾਦੀ ਵਾਲਾ ਦੇਸ਼ ਆਈਸਲੈਂਡ ਸੀ। ਉਸ ਨੇ ਜਦੋਂ 2018 ਵਿੱਚ ਰੂਸ ਵਿੱਚ ਹੋਏ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਤਾਂ ਇਸ ਦੀ ਆਬਾਦੀ ਲਗਪਗ 3,50,000 ਸੀ। ਕੁਰਾਕਾਓ ਨੇ ਕੋਨਕਾਕੈਫ ਕੁਆਲੀਫਾਈਂਗ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਅਤੇ 12 ਅੰਕਾਂ ਨਾਲ ਗਰੁੱਪ ‘ਬੀ’ ਵਿੱਚ ਸਿਖਰ ’ਤੇ ਰਿਹਾ।

Advertisement
Advertisement
Show comments