ਕ੍ਰਿਕਟਰਾਂ ਨੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ: ਬੋਲਟ
ਫਰਾਟਾ ਦੌੜਾਕ ਓਸੈਨ ਬੋਲਟ ਦਾ ਕਹਿਣਾ ਹੈ ਕਿ ਕ੍ਰਿਕਟਰਾਂ ਨੂੰ ਮੈਦਾਨ ’ਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਦੇਖਣ ਤੋਂ ਬਾਅਦ ਕ੍ਰਿਕਟ ਉਸ ਲਈ ਟਰੈਕ ’ਤੇ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਬਣਿਆ। ਬੋਲਟ ਨੇ ਆਪਣੇ ਕਰੀਅਰ ਵਿੱਚ ਅੱਠ ਓਲੰਪਿਕ ਸੋਨ ਤਗ਼ਮੇ ਜਿੱਤੇ...
Advertisement
ਫਰਾਟਾ ਦੌੜਾਕ ਓਸੈਨ ਬੋਲਟ ਦਾ ਕਹਿਣਾ ਹੈ ਕਿ ਕ੍ਰਿਕਟਰਾਂ ਨੂੰ ਮੈਦਾਨ ’ਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਦੇਖਣ ਤੋਂ ਬਾਅਦ ਕ੍ਰਿਕਟ ਉਸ ਲਈ ਟਰੈਕ ’ਤੇ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਬਣਿਆ। ਬੋਲਟ ਨੇ ਆਪਣੇ ਕਰੀਅਰ ਵਿੱਚ ਅੱਠ ਓਲੰਪਿਕ ਸੋਨ ਤਗ਼ਮੇ ਜਿੱਤੇ ਅਤੇ 11 ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਜਮਾਇਕਾ ਦੇ ਇਸ ਖਿਡਾਰੀ ਨੇ ਅੱਜ ਜਮਨਾਬਾਈ ਨਰਸੀ ਕੈਂਪਸ ਵਿੱਚ ‘ਫਾਇਰਸਾਈਡ ਚੈਟ’ ਦੌਰਾਨ ਕਿਹਾ, ‘ਮੈਂ ਬਚਪਨ ਤੋਂ ਹੀ ਕ੍ਰਿਕਟ ਦਾ ਬਹੁਤ ਵੱਡਾ ਪ੍ਰਸ਼ੰਸਕ ਰਿਹਾ ਹਾਂ। ਮੈਂ ਬਚਪਨ ਤੋਂ ਹੀ ਕ੍ਰਿਕਟ ਦੇਖਿਆ ਹੈ। ਕ੍ਰਿਕਟਰਾਂ ਦੀ ਪ੍ਰਤਿਭਾ ਨੇ ਮੈਨੂੰ ਛੋਟੀ ਉਮਰ ਵਿੱਚ ਹੀ ਸਖ਼ਤ ਮਿਹਨਤ ਕਰਨ ਅਤੇ ਸਰਵੋਤਮ ਬਣਨ ਲਈ ਪ੍ਰੇਰਿਤ ਕੀਤਾ।’ ਜਦੋਂ ਬੋਲਟ ਨੂੰ ਪੁੱਛਿਆ ਗਿਆ ਕਿ ਉਸ ਦੀ ਮਹਾਨਤਾ ਦੇ ਸਫ਼ਰ ਨੂੰ ਬਿਆਨ ਕਰਨ ਵਾਲੇ ਤਿੰਨ ਸ਼ਬਦ ਕਿਹੜੇ ਹਨ, ਤਾਂ ਉਸ ਨੇ ਕਿਹਾ ਕਿ ਉਸ ਲਈ ਇਹ ਪੂਰੀ ਤਰ੍ਹਾਂ ਸਖ਼ਤ ਮਿਹਨਤ ਦਾ ਨਤੀਜਾ ਸੀ। ਬੋਲਟ ਦੇ ਨਾਂ 100 ਮੀਟਰ ਵਿੱਚ 9.58 ਸੈਕਿੰਡ ਦਾ ਵਿਸ਼ਵ ਰਿਕਾਰਡ ਹੈ।
Advertisement
Advertisement