ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕ੍ਰਿਕਟਰ ਰਵਿੰਦਰ ਜਡੇਜਾ ਭਾਜਪਾ ’ਚ ਸ਼ਾਮਲ

ਜਾਮਨਗਰ: ਭਾਜਪਾ ਵੱਲੋਂ ਚਲਾਈ ਮੈਂਬਰਸ਼ਿਪ ਮੁਹਿੰਮ ਦੌਰਾਨ ਕ੍ਰਿਕਟਰ ਰਵਿੰਦਰ ਜਡੇਜਾ ਪਾਰਟੀ ਵਿਚ ਸ਼ਾਮਲ ਹੋ ਗਏ। ਜਡੇਜਾ ਦੀ ਪਤਨੀ ਤੇ ਭਾਜਪਾ ਵਿਧਾਇਕ ਰਿਵਾਬਾ ਜਡੇਜਾ ਨੇ ਇਹ ਜਾਣਕਾਰੀ ਦਿੱਤੀ। ਰਿਵਾਬਾ ਨੇ ਅੱਜ ਐਕਸ ’ਤੇ ਪੋਸਟ ਵਿਚ ਹੈਸ਼ਟੈਗ ‘ਸਦੱਸਿਅਤਾ ਅਭਿਆਨ 2024’ ਨਾਲ ਜਡੇਜਾ...
Advertisement

ਜਾਮਨਗਰ:

ਭਾਜਪਾ ਵੱਲੋਂ ਚਲਾਈ ਮੈਂਬਰਸ਼ਿਪ ਮੁਹਿੰਮ ਦੌਰਾਨ ਕ੍ਰਿਕਟਰ ਰਵਿੰਦਰ ਜਡੇਜਾ ਪਾਰਟੀ ਵਿਚ ਸ਼ਾਮਲ ਹੋ ਗਏ। ਜਡੇਜਾ ਦੀ ਪਤਨੀ ਤੇ ਭਾਜਪਾ ਵਿਧਾਇਕ ਰਿਵਾਬਾ ਜਡੇਜਾ ਨੇ ਇਹ ਜਾਣਕਾਰੀ ਦਿੱਤੀ। ਰਿਵਾਬਾ ਨੇ ਅੱਜ ਐਕਸ ’ਤੇ ਪੋਸਟ ਵਿਚ ਹੈਸ਼ਟੈਗ ‘ਸਦੱਸਿਅਤਾ ਅਭਿਆਨ 2024’ ਨਾਲ ਜਡੇਜਾ ਦੇ ਮੈਂਬਰਸ਼ਿਪ ਕਾਰਡ ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਵਾਬਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਤੇ ਪੂਰੇ ਦੇਸ਼ ਵਿਚ ਚੱਲ ਰਹੀ ਮੈਂਬਰਸ਼ਿਪ ਮੁਹਿੰਮ ਦੌਰਾਨ ਕ੍ਰਿਕਟਰ ਰਵਿੰਦਰ ਜਡੇਜਾ ਪਾਰਟੀ ਮੈਂਬਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਡੇਜਾ ਨੇ 2 ਸਤੰਬਰ ਨੂੰ ਨਵੀਂ ਦਿੱਲੀ ’ਚ ਆਪਣੀ ਮੈਂਬਰਸ਼ਿਪ ਨਵਿਆਈ ਸੀ। ਚੇਤੇ ਰਹੇ ਕਿ ਭਾਰਤ ਦੇ ਇਸ ਹਰਫ਼ਨਮੌਲਾ ਕ੍ਰਿਕਟਰ ਨੇ ਇਸ ਸਾਲ ਜੂਨ ਵਿਚ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ-20 ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਸੀ। ਰਿਵਾਬਾ 2019 ਵਿਚ ਭਾਜਪਾ ’ਚ ਸ਼ਾਮਲ ਹੋਈ ਸੀ ਤੇ ਉਸ ਨੇ 2022 ਵਿਚ ਗੁਜਰਾਤ ਅਸੈਂਬਲੀ ਦੀਆਂ ਚੋਣਾਂ ’ਚ ਜਾਮਨਗਰ ਉੱਤਰੀ ਸੀਟ ਤੋਂ ‘ਆਪ’ ਉਮੀਦਵਾਰ ਨੂੰ 55000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। -ਪੀਟੀਆਈ

Advertisement

Advertisement
Tags :
BJPBJP MLA Rivaba JadejaCricketer Ravindra JadejaPunjabi khabarPunjabi News