Cricket-WTC winners: ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤਣ ਵਾਲਿਆਂ ਦੀ ਇਨਾਮੀ ਰਾਸ਼ੀ ਵਧਾਈ
ਜੇਤੂਆਂ ਨੂੰ 16 ਦੀ ਥਾਂ 36 ਲੱਖ ਡਾਲਰ ਇਨਾਮੀ ਰਾਸ਼ੀ ਮਿਲੇਗੀ
Advertisement
ਨਵੀਂ ਦਿੱਲੀ, 15 ਮਈ
ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਫਾਈਨਲ ਦੇ ਜੇਤੂ ਨੂੰ ਇਨਾਮੀ ਰਾਸ਼ੀ ਵਧਾ ਦਿੱਤੀ ਗਈ ਹੈ। ਗਵਰਨਿੰਗ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਇਹ ਇਨਾਮੀ ਰਾਸ਼ੀ ਹੁਣ 36 ਲੱਖ ਡਾਲਰ ਕਰ ਦਿੱਤੀ ਹੈ।
Advertisement
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਭਾਰਤ ਖਿਲਾਫ 2023 ਦਾ ਡਬਲਿਊਟੀਸੀ ਫਾਈਨਲ ਜਿੱਤ ਕੇ 16 ਲੱਖ ਡਾਲਰ ਹਾਸਲ ਕੀਤਾ ਸੀ। ਲਾਰਡਸ ਵਿੱਚ 11-15 ਜੂਨ ਦੇ ਟੈਸਟ ਵਿੱਚ ਹਾਰਨ ਵਾਲਿਆਂ ਨੂੰ 21 ਲੱਖ ਡਾਲਰ ਇਨਾਮ ਵਿਚ ਮਿਲਣਗੇ। ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਨੇ ਕਿਹਾ ਕਿ ਉਹ ਆਪਣਾ ਡਬਲਿਊਟੀਸੀ ਖਿਤਾਬ ਬਰਕਰਾਰ ਰੱਖਣ ਲਈ ਕਿਸੇ ਵੀ ਚੁਣੌਤੀ ਨੂੰ ਪਾਰ ਕਰਨ ਲਈ ਤਿਆਰ ਹਨ।
Advertisement