ਕ੍ਰਿਕਟ ਅੰਪਾਇਰ ਡਿਕੀ ਬਰਡ ਦਾ ਦੇਹਾਂਤ
ਕ੍ਰਿਕਟ ਅੰਪਾਇਰ ਹੈਰੋਲਡ ‘ਡਿਕੀ’ ਬਰਡ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਬਰਡ ਨੇ 1973 ਅਤੇ 1996 ਦਰਮਿਆਨ ਆਪਣੇ ਲੰਬੇ ਕਰੀਅਰ ਵਿੱਚ 66 ਟੈਸਟ ਅਤੇ 69 ਇੱਕ-ਰੋਜ਼ਾ ਮੈਚਾਂ ਵਿੱਚ ਅੰਪਾਇਰਿੰਗ ਕੀਤੀ। 1996 ਵਿੱਚ ਲਾਰਡਸ ’ਚ ਭਾਰਤ ਅਤੇ...
Advertisement
ਕ੍ਰਿਕਟ ਅੰਪਾਇਰ ਹੈਰੋਲਡ ‘ਡਿਕੀ’ ਬਰਡ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਬਰਡ ਨੇ 1973 ਅਤੇ 1996 ਦਰਮਿਆਨ ਆਪਣੇ ਲੰਬੇ ਕਰੀਅਰ ਵਿੱਚ 66 ਟੈਸਟ ਅਤੇ 69 ਇੱਕ-ਰੋਜ਼ਾ ਮੈਚਾਂ ਵਿੱਚ ਅੰਪਾਇਰਿੰਗ ਕੀਤੀ। 1996 ਵਿੱਚ ਲਾਰਡਸ ’ਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ ’ਚ ਉਸ ਨੇ ਆਖਰੀ ਵਾਰ ਅੰਪਾਇਰਿੰਗ ਕੀਤੀ ਸੀ। ਇਸੇ ਮੈਚ ਵਿੱਚ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅਤੇ ਰਾਹੁਲ ਦ੍ਰਾਵਿੜ ਨੇ ਟੈਸਟ ਡੈਬਿਊ ਕੀਤਾ ਸੀ। ਯੌਰਕਸ਼ਾਇਰ ਕਾਊਂਟੀ ਕਲੱਬ ਨੇ ਬਰਡ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬਰਡ ਯੌਰਕਸ਼ਾਇਰ ਨਾਲ ਲੰਬੇ ਸਮੇਂ ਤੱਕ ਜੁੜਿਆ ਰਿਹਾ ਹੈ। ਉਸ ਨੇ 1956 ਵਿੱਚ ਇਸ ਕਾਊਂਟੀ ਨਾਲ ਆਪਣੇ ਪਹਿਲੇ ਦਰਜੇ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 1964 ਵਿੱਚ ਕਰੀਅਰ ਖਤਮ ਹੋਣ ਤੱਕ 93 ਮੈਚਾਂ ਵਿੱਚ 3,314 ਦੌੜਾਂ ਬਣਾਈਆਂ।
Advertisement
Advertisement