ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Cricket- ਪੰਜਵਾਂ ਕ੍ਰਿਕਟ ਟੈਸਟ: ਭਾਰਤ ਦੀਆਂ ਲੰਚ ਤਕ ਦੋ ਵਿਕਟਾਂ ਦੇ ਨੁਕਸਾਨ ਨਾਲ 72 ਦੌੜਾਂ

ਮੀਂਹ ਕਾਰਨ ਰੁਕਿਆ ਮੈਚ; ਯਸ਼ੱਸਵੀ ਜੈਸਵਾਲ ਤੇ ਕੇ ਐਲ ਰਾਹੁਲ ਆੳੂਟ
Advertisement

 

ਭਾਰਤ ਤੇ ਇੰਗਲੈਂਡ ਦਰਮਿਆਨ ਓਵਲ ਟੈਸਟ ਮੈਚ ਦੇ ਲੰਚ ਤਕ ਭਾਰਤ ਨੇ ਦੋ ਵਿਕਟਾਂ ਦੇ ਨੁਕਸਾਨ ਨਾਲ 72 ਦੌੜਾਂ ਬਣਾ ਲਈਆਂ ਹਨ। ਲੰਚ ਤੋਂ ਕੁਝ ਸਮਾਂ ਪਹਿਲਾਂ ਹੀ ਮੀਂਹ ਪਿਆ ਸੀ ਤੇ ਲੰਚ ਤੋਂ ਬਾਅਦ ਮੈਦਾਨ ਗਿੱਲਾ ਹੋਣ ਕਾਰਨ ਮੈਚ ਸ਼ੁਰੂ ਨਹੀਂ ਹੋਇਆ।

Advertisement

ਭਾਰਤ ਦੀ ਪਹਿਲੀ ਵਿਕਟ ਯਸ਼ੱਸਵੀ ਜੈਸਵਾਲ ਦੇ ਰੂਪ ਵਿਚ ਡਿੱਗੀ। ਉਹ ਦੋ ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਕੇ ਐਲ ਰਾਹੁਲ 14 ਦੌੜਾਂ ਬਣਾ ਕੇ ਆਊਟ ਹੋਇਆ। ਇਸ ਵੇਲੇ ਸਾਈ ਸੁਦਰਸ਼ਨ ਤੇ ਸ਼ੁਭਮਨ ਗਿੱਲ ਖੇਡ ਰਹੇ ਹਨ। ਦੁਪਹਿਰ ਦੇ ਖਾਣੇ ਤੋਂ ਕੁਝ ਮਿੰਟ ਪਹਿਲਾਂ ਭਾਰੀ ਮੀਂਹ ਪਿਆ। ਇਸ ਵੇਲੇ ਤੀਜੀ ਵਿਕਟ ਲਈ 34 ਦੌੜਾਂ ਦੀ ਸਾਂਝੇਦਾਰੀ ਹੋ ਗਈ ਹੈ। ਇਸ ਤੋਂ ਪਹਿਲਾਂ ਪੰਜ ਮੈਚਾਂ ਦੀ ਲੜੀ ਵਿੱਚ 1-2 ਨਾਲ ਪਛੜ ਰਹੀ ਭਾਰਤੀ ਟੀਮ ਨੇ ਆਪਣੀ ਪਲੇਇੰਗ ਇਲੈਵਨ ਵਿੱਚ ਚਾਰ ਬਦਲਾਅ ਕੀਤੇ ਹਨ। ਜ਼ਖਮੀ ਰਿਸ਼ਭ ਪੰਤ, ਸ਼ਰਦੁਲ ਠਾਕੁਰ, ਅੰਸ਼ੁਲ ਕੰਬੋਜ ਅਤੇ ਜਸਪ੍ਰੀਤ ਬੁਮਰਾਹ ਦੀ ਥਾਂ ਧਰੁਵ ਜੁਰੇਲ, ਕਰੁਣ ਨਾਇਰ, ਆਕਾਸ਼ ਦੀਪ ਅਤੇ ਪ੍ਰਸਿਧ ਕ੍ਰਿਸ਼ਨਾ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੀ ਟੀਮ ਕਪਤਾਨ ਬੇਨ ਸਟੋਕਸ ਤੋਂ ਬਿਨਾਂ ਖੇਡ ਰਹੀ ਹੈ ਜੋ ਮੋਢੇ ਦੀ ਸੱਟ ਕਾਰਨ ਬਾਹਰ ਹੋ ਗਿਆ ਹੈ। ਇਸ ਮੈਚ ਵਿਚ ਇੰਗਲੈਂਡ ਦੀ ਅਗਵਾਈ ਓਲੀ ਪੋਪ ਕਰ ਰਹੇ ਹਨ। ਇੰਗਲੈਂਡ ਵੱਲੋਂ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਵੀ ਆਰਾਮ ਦਿੱਤਾ ਗਿਆ ਹੈ।

Advertisement