ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Cricket ਦੂਜਾ ਇਕ ਰੋਜ਼ਾ: ਰੋਹਿਤ ਦਾ ਤੇਜ਼ਤਰਾਰ ਸੈਂਕੜਾ, ਭਾਰਤ ਨੇ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ

ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਅਜੇਤੂ ਲੀਡ ਲਈ
ਭਾਰਤੀ ਕਪਤਾਨ ਰੋਹਿਤ ਸ਼ਰਮਾ ਮੈਚ ਦੌਰਾਨ ਸ਼ੁਭਮਨ ਗਿੱਲ ਨੂੰ ਨੀਮ ਸੈਂਕੜਾ ਲਾਉਣ ਦੀ ਵਧਾਈ ਦਿੰਦਾ ਹੋਇਆ। ਫੋਟੋ: ਪੀਟੀਆਈ
Advertisement

ਕਟਕ, 9 ਫਰਵਰੀ

ਕਪਤਾਨ ਰੋਹਿਤ ਸ਼ਰਮਾ ਦੇ ਤੇਜ਼ਤਰਾਰ ਸੈਂਕੜ ਦੀ ਬਦੌਲਤ ਭਾਰਤ ਨੇ ਅੱਜ ਇਥੇ ਇੰਗਲੈਂਡ ਨੂੰ ਦੂਜੇ ਇਕ ਰੋਜ਼ਾ ਕ੍ਰਿਕਟ ਮੈਚ ਵਿਚ 4 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਲੀਡ ਲੈ ਲਈ ਹੈ।

Advertisement

ਰੋਹਿਤ ਨੇ 90 ਗੇਂਦਾਂ ਵਿਚ 119 ਦੌੜਾਂ ਦੀ ਪਾਰੀ ਖੇਡੀ ਤੇ ਇਸ ਦੌਰਾਨ 12 ਚੌਕੇ ਤੇ 7 ਛੱਕੇ ਜੜੇ। ਮੇਜ਼ਬਾਨ ਟੀਮ ਨੇ ਇੰਗਲੈਂਡ ਵੱਲੋਂ ਦਿੱਤੇ 305 ਦੌੜਾਂ ਦੇ ਟੀਚੇ ਨੂੰ 44.3 ਓਵਰਾਂ ਵਿਚ 308 ਦੌੜਾਂ ਬਣਾ ਕੇ ਪੂਰਾ ਕੀਤਾ। ਭਾਰਤ ਦੀ ਇੰਗਲੈਂਡ ਖਿਲਾਫ਼ ਦੁਵੱਲੀ ਇਕ ਰੋਜ਼ਾ ਕ੍ਰਿਕਟ ਲੜੀ ਵਿਚ ਇਹ ਲਗਾਤਾਰ ਸੱਤਵੀਂ ਜਿੱਤ ਹੈ।

ਰੋਹਿਤ ਨੇ ਆਪਣੀ ਪਾਰੀ ਦੌਰਾਨ 49ਵਾਂ ਕੌਮਾਂਤਰੀ ਸੈਂਕੜਾ ਜੜਿਆਂ ਤੇ ਰਾਹੁਲ ਦਰਾਵਿੜ ਦੇ 48 ਸੈਂਕੜਿਆਂ ਨੂੰ ਪਿੱਛੇ ਛੱਡਿਆ। ਰੋਹਿਤ ਨੇ ਸ਼ੁਭਮਨ ਗਿੱਲ (60) ਨਾਲ ਪਹਿਲੇ ਵਿਕਟ ਲਈ 136 ਦੌੜਾਂ ਦੀ ਭਾਈਵਾਲੀ ਵੀ ਕੀਤੀ। ਦੋਵਾਂ ਦਰਮਿਆਨ ਇਹ ਸੈਂਕੜੇ ਤੋਂ ਵੱਧ ਦੀ 6ਵੀਂ ਭਾਈਵਾਲੀ ਸੀ।

ਹੋਰਨਾਂ ਬੱਲੇਬਾਜ਼ਾਂ ਵਿਚ ਸ਼੍ਰੇਅਸ ਅਈਅਰ ਨੇ 44 ਤੇ ਅਕਸ਼ਰ ਪਟੇਲ ਨੇ ਨਾਬਾਦ 41 ਦੌੜਾਂ ਦਾ ਯੋਗਦਾਨ ਪਾਇਆ। ਵਿਰਾਟ ਕੋਹਲੀ ਪੰਜ ਦੌੜਾਂ ਹੀ ਬਣਾ ਸਕਿਆ। ਇਸ ਤੋਂ ਪਹਿਲਾਂ ਜੋਅ ਰੂਟ ਦੀਆਂ 69 ਤੇ ਸਲਾਮੀ ਬੱਲੇਬਾਜ਼ ਬੈੱਨ ਡਕੇਟ ਦੀਆਂ 65 ਦੌੜਾਂ ਦੀ ਪਾਰੀ ਸਦਕਾ ਇੰਗਲੈਂਡ ਨੇ 49.5 ਓਵਰਾਂ ਵਿਚ 304 ਦੌੜਾਂ ਦਾ ਸਕੋਰ ਬਣਾਇਆ ਸੀ। ਭਾਰਤ ਲਈ ਰਵਿੰਦਰ ਜਡੇਜਾ 35 ਦੌੜਾਂ ਬਦਲੇ ਤਿੰਨ ਵਿਕਟ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। -ਪੀਟੀਆਈ

Advertisement
Show comments