ਪਾਕਿਸਤਾਨ ਖ਼ਿਲਾਫ਼ ਟਿੱਪਣੀਆਂ: ਸੂਰਿਆਕੁਮਾਰ ਯਾਦਵ ਨੂੰ ਮੈਚ ਫ਼ੀਸ ਦਾ 30 ਫ਼ੀਸਦੀ ਜੁਰਮਾਨਾ
ਯਾਦਵ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ
Advertisement
ਏਸ਼ੀਆ ਕੱਪ ਪ੍ਰਬੰਧਕਾਂ ਨੇ ਅੱਜ ਇੱਥੇ ਦੱਸਿਆ ਕਿ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ’ਤੇ ਟੂਰਨਾਮੈਂਟ ਦੇ ਗਰੁੱਪ ਲੀਗ ਮੈਚ ਮਗਰੋਂ ਪਾਕਿਸਤਾਨ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਲਈ ਮੈਚ ਫ਼ੀਸ ਦਾ 30 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ ਕਿਉਂਕਿ ਇਸ ਮੁਕਾਬਲੇ ਮਗਰੋਂ ਉਸ ਨੇ ਦੋਵਾਂ ਦੇਸ਼ਾਂ ਦਰਮਿਆਨ ਮਈ ਵਿੱਚ ਹੋਈਆਂ ਫ਼ੌਜੀ ਕਾਰਵਾਈਆਂ ਦਾ ਜ਼ਿਕਰ ਕੀਤਾ ਸੀ।
ਪਾਕਿਸਤਾਨ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ICC) ਕੋਲ ਸੂਰਿਆਕੁਮਾਰ ਖ਼ਿਲਾਫ਼ ਸਿਆਸੀ ਟਿੱਪਣੀ ਕਰਨ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ।
Advertisement
ਸੂਰਿਆਕੁਮਾਰ ਨੇ 14 ਸਤੰਬਰ ਨੂੰ ਪਾਕਿਸਤਾਨ ’ਤੇ ਆਪਣੀ ਟੀਮ ਦੀ ਜਿੱਤ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਸਮਰਪਿਤ ਕੀਤਾ ਸੀ।
ਸੂਰਿਆਕੁਮਾਰ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਪਰ ਉਸ ਨੂੰ ਟੂਰਨਾਮੈਂਟ ਦੇ ਬਾਕੀ ਮੈਚਾਂ ਦੌਰਾਨ ਅਜਿਹਾ ਕੋਈ ਬਿਆਨ ਨਾ ਦੇਣ ਲਈ ਕਿਹਾ ਗਿਆ, ਜਿਸ ਨੂੰ ਸਿਆਸੀ ਮੰਨਿਆ ਜਾ ਸਕੇ।
ਭਾਰਤੀ ਕਪਤਾਨ ਦੀ ਸੁਣਵਾਈ ਆਈਸੀਸੀ ਮੈਚ ਰੈਫ਼ਰੀ Richie Richardson ਨੇ ਕੀਤੀ।
ਦੋਵਾਂ ਟੀਮਾਂ ਦਰਮਿਆਨ ਤਣਾਅ ਉਦੋਂ ਤੋਂ ਸਿਖਰ ’ਤੇ ਹੈ, ਜਦੋਂ ਭਾਰਤੀ ਟੀਮ ਨੇ ਪਹਿਲਗਾਮ ਪੀੜਤਾਂ ਪ੍ਰਤੀ ਇਕਜੁੱਟਤਾ ਜ਼ਾਹਿਰ ਕਰਦਿਆਂ ਟਾਸ ਵੇਲੇ ਅਤੇ ਮੈਚ ਮਗਰੋਂ ਪਾਕਿਸਤਾਨ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
Advertisement