ਕੋਕੋ ਗੌਫ ਨੇ ਪਾਓਲਿਨੀ ਨੂੰ ਹਰਾਇਆ
ਸਾਬਕਾ ਚੈਂਪੀਅਨ ਕੋਕੋ ਗੌਫ ਨੇ ਜੈਸਮੀਨ ਪਾਓਲਿਨੀ ਨੂੰ 6-3, 6-2 ਨਾਲ ਹਰਾ ਕੇ ਡਬਲਿਊ ਟੀ ਏ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ’ਚ ਪਹੁੰਚਣ ਦੀ ਉਮੀਦ ਕਾਇਮ ਰੱਖੀ ਹੈ। ਗੌਫ ਨੂੰ ਟੂਰਨਾਮੈਂਟ ਦੇ ਆਪਣੇ ਸ਼ੁਰੂਆਤੀ ਮੁਕਾਬਲੇ ’ਚ ਜੈਸਿਕਾ ਪੇਗੁਲਾ ਤੋਂ...
Advertisement
ਸਾਬਕਾ ਚੈਂਪੀਅਨ ਕੋਕੋ ਗੌਫ ਨੇ ਜੈਸਮੀਨ ਪਾਓਲਿਨੀ ਨੂੰ 6-3, 6-2 ਨਾਲ ਹਰਾ ਕੇ ਡਬਲਿਊ ਟੀ ਏ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ’ਚ ਪਹੁੰਚਣ ਦੀ ਉਮੀਦ ਕਾਇਮ ਰੱਖੀ ਹੈ। ਗੌਫ ਨੂੰ ਟੂਰਨਾਮੈਂਟ ਦੇ ਆਪਣੇ ਸ਼ੁਰੂਆਤੀ ਮੁਕਾਬਲੇ ’ਚ ਜੈਸਿਕਾ ਪੇਗੁਲਾ ਤੋਂ ਤਿੰਨ ਸੈੱਟਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦਾ ਅਗਲਾ ਮੁਕਾਬਲਾ ਸਿਖਰਲੀ ਰੈਂਕਿੰਗ ਵਾਲੀ ਐਰਿਨਾ ਸਬਾਲੇਂਕਾ ਨਾਲ ਹੋਵੇਗਾ। ਸੈਮੀ ਫਾਈਨਲ ’ਚ ਥਾਂ ਬਣਾਉਣ ਲਈ ਉਸ ਨੂੰ ਇਹ ਮੈਚ ਹਰ ਹਾਲ ’ਚ ਜਿੱਤਣਾ ਪਵੇਗਾ। ਸਬਾਲੇਂਕਾ ਨੇ ਪੇਗੁਲਾ ਨੂੰ 6-4, 2-6, 6-3 ਨਾਲ ਹਰਾ ਕੇ ਪਹਿਲਾਂ ਹੀ ਸੈਮੀ ਫਾਈਨਲ ’ਚ ਥਾਂ ਪੱਕੀ ਕਰ ਲਈ ਹੈ। ਪਾਓਲਿਨੀ ਲਗਾਤਾਰ ਦੋ ਮੈਚ ਹਾਰ ਕੇ ਸੈਮੀ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ।
Advertisement
Advertisement
