China youth meet: ਭਾਰਤੀ ਮੁੱਕੇਬਾਜ਼ਾਂ ਨੇ 26 ਤਗ਼ਮੇ ਪੱਕੇ ਕੀਤੇ
ਭਾਰਤ ਨੇ ਅੰਡਰ-17 ਉਮਰ ਵਰਗ ਵਿੱਚ 20 ਲੜਕਿਆਂ ਅਤੇ 20 ਲੜਕੀਆਂ ਸਣੇ 58 ਮੈਂਬਰਾਂ ਦਾ ਦਲ ਭੇਜਿਆ ਸੀ। ਸੈਮੀਫਲ ਵਿੱਚ ਪਹੁੰਚਣ ਵਾਲੇ ਮੁੱਕੇਬਾਜ਼ਾਂ ਵਿੱਚ ਧਰੁਵ ਖਰਬ (46 ਕਿਲੋ), ਉਦੈ ਸਿੰਘ (46 ਕਿਲੋ), ਫਲਕ (48 ਕਿਲੋ), ਪਿਯਾਂਸ਼ੂ (50 ਕਿਲੋ), ਆਦਿੱਤਿਆ (52 ਕਿਲੋ), ਊਧਮ ਸਿੰ ਰਾਘਵ (54 ਕਿਲੋ), ਆਸ਼ੀਸ਼ (54 ਕਿਲੋ), ਦੇਵੇਂਦਰ ਚੌਧਰੀ (75 ਕਿਲੋ), ਜੈਦੀਪ ਸਿੰਘ ਹੰਜਾਰਾ (80 ਕਿਲੋ) ਅਤੇ ਲੋਵੇਨ ਗੁਲੀਆ (80 ਕਿਲੋ ਤੋਂ ਵੱਧ) ਸ਼ਾਮਲ ਹਨ, ਜਿਨ੍ਹਾਂ ਚੀਨ,ਕੋਰੀਆ, ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਦੇ ਸਖ਼ਤ ਵਿਰੋਧੀਆਂ ਨੂੰ ਹਰਾ ਕੇ ਘੱਟੋ-ਘੱਟ ਇੱਕ ਤਗ਼ਮਾ ਪੱਕਾ ਕੀਤਾ।
ਭਾਰਤੀ ਜੂਨੀਅਰ ਲੜਕੀਆਂ ਨੇ ਵੀ ਸ਼ਾਨਦਾਰ ਜਿੱਤ ਨਾਲ ਰਿੰਗ ਵਿੱਚ ਆਪਣਾ ਦਬਦਬਾ ਬਣਾਇਆ। ਖੁਸ਼ੀ (46 ਕਿਲੋ), ਭਕਤੀ (50 ਕਿਲੋ), ਰਾਧਾਮਣੀ (60 ਕਿਲੋ), ਹਰਸ਼ਿਕਾ (60 ਕਿਲੋ), ਦੀਆ (66 ਕਿਲੋ), ਪ੍ਰੀਆ (66 ਕਿਲੋ), ਲਕਸ਼ਮੀ (46 ਕਿਲੋ), ਚਾਹਤ (60 ਕਿਲੋ), ਹਿਮਾਂਸ਼ੀ (66 ਕਿਲੋ), ਹਰਨੂਰ (66 ਕਿਲੋ) ਅਤੇ ਪ੍ਰਾਚੀ ਖੱਤਰੀ (80 ਕਿਲੋ ਤੋਂ ਵੱਧ) ਸਾਰਿਆਂ ਨੇ ਚੀਨ ਅਤੇ ਕੋਰੀਆ ਦੇ ਵਿਰੋਧੀਆਂ ਖ਼ਿਲਾਫ਼ ਜਿੱਤ ਹਾਸਲ ਕਰਕੇ ਤਗ਼ਮੇ ਯਕੀਨੀ ਬਣਾਏ।