ਚਾਈਨਾ ਮਾਸਟਰਜ਼: ਸਿੰਧੂ ਕੁਆਰਟਰ ਫਾਈਨਲ ’ਚ ਪਹੁੰਚੀ
ਭਾਰਤੀ ਖਿਡਾਰਨ ਦਾ ਦੱਖਣੀ ਕੋਰੀਆ ਦੀ ਯੌਂਗ ਨਾਲ ਹੋਵੇਗਾ ਸਾਹਮਣਾ
Advertisement
ਭਾਰਤੀ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਇੱਥੇ ਚਾਈਨਾ ਮਾਸਟਰਜ਼ ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਵਰਗ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੇ ਜੇਤੂ ਲੈਅ ਬਰਕਰਾਰ ਰੱਖਦਿਆਂ ਥਾਈਲੈਂਡ ਦੀ ਛੇਵਾਂ ਦਰਜਾ ਪ੍ਰਾਪਤ ਪੋਰਨਪਾਵੀ ਚੋਚੂਵੋਂਗ ਨੂੰ ਸਿਰਫ 41 ਮਿੰਟਾਂ ’ਚ ਹੀ 21-15 21-15 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਕਦਮ ਰੱਖਿਆ। ਇਸ ਜਿੱਤ ਨਾਲ ਸਿੰਧੂ ਨੇ ਥਾਈਲੈਂਡ ਦੀ ਇਸ ਖਿਡਾਰਨ ਆਪਣਾ ਜਿੱਤ-ਹਾਰ ਦਾ ਰਿਕਾਰਡ 6-5 ਕਰ ਲਿਆ ਹੈ। ਕੁਆਰਟਰ ਫਾਈਨਲ ’ਚ ਸਿੰਧੂ ਦਾ ਮੁਕਾਬਲਾ ਦੱਖਣੀ ਕੋਰੀਆ ਦੀ ਐਨ ਸੇ ਯੌਂਗ ਨਾਲ ਹੋਵੇਗਾ। ਯੌਂਗ ਨੇ ਡੈਨਮਾਰਕ ਦੀ ਮੀਆ ਬਿਲਚਫੀਲਡ ਨੂੰ 23-21, 21-14 ਨੂੰ ਹਰਾ ਕੇ ਆਖਰੀ ਅੱਠਾਂ ’ਚ ਜਗ੍ਹਾ ਬਣਾਈ ਹੈ।ਇਸੇ ਦੌਰਾਨ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਵੀ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ। ਹਾਲ ਹੀ ਦੌਰਾਨ ਹਾਂਗਕਾਂਗ ਓਪਨ ਦੇ ਫਾਈਨਲ ’ਚ ਪਹੁੰਚੀ ਸਾਤਵਿਕ-ਚਿਰਾਗ ਦੀ ਜੋੜੀ ਨੇ ਚੀਨੀ ਤਾਇਪੇ ਦੇ ਸਿਆਂਗ ਚਿਏਹ ਚਿਊ ਅਤੇ ਵਾਂਗ ਚੀ-ਲਿਨ ਨੂੰ 32 ਮਿੰਟਾਂ ’ਚ 21-13, 21-12 ਨਾਲ ਹਰਾਇਆ। ਕੁਆਰਟਰ ਫਾਈਨਲ ’ਚ ਭਾਰਤੀ ਜੋੜੀ ਦਾ ਮੁਕਾਬਲਾ ਚੀਨ ਦੇ ਰੈਨ ਜਿਆਂਗ ਯੂ ਅਤੇ ਸ਼ਾਈ ਹੋਆਨਨ ਦੀ ਜੋੜੀ ਨਾਲ ਹੋਵੇਗਾ।
Advertisement
Advertisement