ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Chess: ਜਲੰਧਰ ਦਾ ਨਮਿਤਬੀਰ ਸਿੰਘ ਵਾਲੀਆ ਬਣਿਆ ਇੰਟਰਨੈਸ਼ਨਲ ਮਾਸਟਰ

ਪੰਜਾਬ ਵੱੱਲੋਂ ਇਕ ਹੋਰ ਮੀਲਪੱਥਰ ਸਥਾਪਿਤ; ਚਾਰ ਸਾਲ ਪਹਿਲਾਂ ਜਲੰਧਰ ਦੇ ਦੁਸ਼ਯੰਤ ਸ਼ਰਮਾ ਨੇ ਵੀ ਰਚਿਆ ਸੀ ਇਤਿਹਾਸ
ਜਲੰਧਰ ਦਾ ਨਮਿਤਬੀਰ ਸਿੰਘ ਵਾਲੀਆ ਖਿਤਾਬੀ ਟਰਾਫ਼ੀ ਨਾਲ।
Advertisement

ਪੰਜਾਬ ਨੇ ਸ਼ਤਰੰਜ ਵਿਚ ਇਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਜਲੰਧਰ ਦੇ ਨਮਿਤਬੀਰ ਸਿੰਘ ਵਾਲੀਆ ਨੇ ਸ਼ਤਰੰਜ ਵਿਚ ਇੰਟਰਨੈਸ਼ਨਲ ਮਾਸਟਰ ਦਾ ਖਿਤਾਬ ਜਿੱਤਿਆ ਹੈ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਪੰਜਾਬ ਨਾਲ ਸਬੰਧਤ ਦੂਜਾ ਸ਼ਖ਼ਸ ਹੈ।

ਵਾਲੀਆ ਦੇ ਕੋਚ ਕੰਵਰਜੀਤ ਸਿੰਘ ਨੇ ਇਕ ਫੇਸਬੁਕ ਪੋਸਟ ਵਿਚ ਇਹ ਖ਼ਬਰ ਸਾਂਝੀ ਕੀਤੀ ਹੈ। ਨਮਿਤਬੀਰ ਸਿੰਘ ਵਾਲੀਆ ਨੇ ਫਰਾਂਸ ਵਿੱਚ ਤੀਜੇ Annemasse ਅੰਤਰਰਾਸ਼ਟਰੀ ਮਾਸਟਰਜ਼ ਟੂਰਨਾਮੈਂਟ ਵਿੱਚ ਆਪਣਾ ਆਖਰੀ IM ਨਾਰਮ ਪ੍ਰਾਪਤ ਕੀਤਾ। ਵਾਲੀਆ ਇਸ ਈਵੈਂਟ ਵਿੱਚ ਕੁੱਲ ਮਿਲਾ ਕੇ ਪ੍ਰਭਾਵਸ਼ਾਲੀ ਚੌਥੇ ਸਥਾਨ ’ਤੇ ਰਿਹਾ।

Advertisement

ਇਸ ਤੋਂ ਪਹਿਲਾਂ ਪੰਜਾਬ ਦੇ ਦੁਸ਼ਯੰਤ ਸ਼ਰਮਾ ਦੇ ਕਰੀਬ ਚਾਰ ਸਾਲ ਪਹਿਲਾਂ 1 ਫਰਵਰੀ 2022 ਨੂੰ ਪੰਜਾਬ ਦਾ ਪਹਿਲਾ ਅੰਤਰਰਾਸ਼ਟਰੀ ਮਾਸਟਰ ਬਣ ਕੇ ਇਤਿਹਾਸ ਰਚਿਆ ਸੀ। ਜਲੰਧਰ ਦੇ ਰਹਿਣ ਵਾਲੇ ਦੁਸ਼ਯੰਤ ਨੇ ਰੂਸ ਦੇ IM ਆਰਟੇਮ ਸਾਦੋਵਸਕੀ ਨੂੰ ਹਰਾ ਕੇ 2400 ਰੇਟਿੰਗ ਦਾ ਅੰਕੜਾ ਪਾਰ ਕੀਤਾ ਸੀ।

Advertisement
Tags :
chessDushyant SharmaInternational MasterJalandharJalandhar lad Namitbir Singh Walia becomes International Master in chess.Namitbir Singh WaliaSecond IM from Punjabਇੰਟਰਨੈਸ਼ਨਲ ਮਾਸਟਰਸ਼ਤਰੰਜ:ਜਲੰਧਰ ਦਾ ਨਮਿਤਬੀਰ ਸਿੰਘ ਵਾਲੀਆਦੁਸ਼ਯੰਤ ਸ਼ਰਮਾਨਮਿਤਬੀਰ ਸਿੰਘ ਵਾਲੀਆਪੰਜਾਬ ਤੋਂ ਦੂਜਾ ਇੰਟਰਨੈਸ਼ਨਲ ਮਾਸਟਰ
Show comments