ਸ਼ਤਰੰਜ: ਪਹਿਲੇ ਦਿਨ ਕਾਸਪਰੋਵ ਨੇ ਆਨੰਦ ’ਤੇ ਲੀਡ ਲਈ
ਇੱਥੇ ਦੋ ਦਿੱਗਜਾਂ ਵਿਚਾਲੇ ਚੱਲ ਰਹੇ ‘ਕਲੱਚ ਸ਼ਤਰੰਜ’ ਮੁਕਾਬਲੇ ਦੇ ਪਹਿਲੇ ਦਿਨ ਗੈਰੀ ਕਾਸਪਰੋਵ ਨੇ ਤੀਜੀ ਬਾਜ਼ੀ ਵਿੱਚ ਵਿਸ਼ਵਨਾਥਨ ਆਨੰਦ ਨੂੰ ਹਰਾ ਕੇ 2.5-1.5 ਦੀ ਲੀਡ ਹਾਸਲ ਕਰ ਲਈ ਹੈ। 62 ਸਾਲਾ ਕਾਸਪਰੋਵ ਨੇ ਸੰਨਿਆਸ ਲੈਣ ਦੇ 21 ਸਾਲਾਂ ਬਾਅਦ...
Advertisement
ਇੱਥੇ ਦੋ ਦਿੱਗਜਾਂ ਵਿਚਾਲੇ ਚੱਲ ਰਹੇ ‘ਕਲੱਚ ਸ਼ਤਰੰਜ’ ਮੁਕਾਬਲੇ ਦੇ ਪਹਿਲੇ ਦਿਨ ਗੈਰੀ ਕਾਸਪਰੋਵ ਨੇ ਤੀਜੀ ਬਾਜ਼ੀ ਵਿੱਚ ਵਿਸ਼ਵਨਾਥਨ ਆਨੰਦ ਨੂੰ ਹਰਾ ਕੇ 2.5-1.5 ਦੀ ਲੀਡ ਹਾਸਲ ਕਰ ਲਈ ਹੈ। 62 ਸਾਲਾ ਕਾਸਪਰੋਵ ਨੇ ਸੰਨਿਆਸ ਲੈਣ ਦੇ 21 ਸਾਲਾਂ ਬਾਅਦ ਵੀ ਇਹ ਸਾਬਤ ਕਰ ਦਿੱਤਾ ਕਿ ਉਸ ਦੀ ਖੇਡ ਦਾ ਦਮ-ਖਮ ਹਾਲੇ ਵੀ ਬਰਕਰਾਰ ਹੈ। ਆਨੰਦ ਨੂੰ ਵੀ ਮੌਕੇ ਮਿਲੇ, ਪਰ ਉਹ ਉਨ੍ਹਾਂ ਦਾ ਫਾਇਦਾ ਨਹੀਂ ਉਠਾ ਸਕਿਆ। ਇਸ ਮੁਕਾਬਲੇ ਵਿੱਚ ਰੋਜ਼ਾਨਾ ਚੈੱਸ 960 ਫਾਰਮੈਟ ਤਹਿਤ ਦੋ ਰੈਪਿਡ ਅਤੇ ਦੋ ਬਲਿਟਜ਼ ਬਾਜ਼ੀਆਂ ਖੇਡੀਆਂ ਜਾਣਗਆਂ। 960 ਫਾਰਮੈਟ ਵਿੱਚ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਮੋਹਰਿਆਂ ਦੀ ਸਥਿਤੀ ਬੇਤਰਤੀਬੇ ਢੰਗ ਨਾਲ ਤੈਅ ਕੀਤੀ ਜਾਂਦੀ ਹੈ। ਦਿਨ ਦੀਆਂ ਪਹਿਲੀਆਂ ਦੋ ਬਾਜ਼ੀਆਂ ਡਰਾਅ ਰਹੀਆਂ। ਤੀਜੀ ਬਾਜ਼ੀ ਵਿੱਚ ਕਾਸਪਰੋਵ ਆਨੰਦ ਤੋਂ ਅੱਗੇ ਨਿਕਲ ਗਿਆ।
Advertisement
Advertisement