ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ਤਰੰਜ: ਗੁਕੇਸ਼ ਨੇ ਮੁੜ ਕਾਰਲਸਨ ਨੂੰ ਹਰਾਇਆ

ਸੁਪਰ ਯੂਨਾਈਟਿਡ ਰੈਪਿਡ ਅਤੇ ਬਲਿਟਜ਼ ਟੂਰਨਾਮੈਂਟ ਦੇ ਛੇ ਗੇੜਾਂ ਤੋਂ ਬਾਅਦ ਗੁਕੇਸ਼ ਪਹਿਲੇ ਸਥਾਨ ’ਤੇ
Advertisement

ਜ਼ਗਰੇਬ, 4 ਜੁਲਾਈ

ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਦੁਨੀਆ ਦੇ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ’ਤੇ ਇੱਕ ਹੋਰ ਸ਼ਾਨਦਾਰ ਜਿੱਤ ਦਰਜ ਕਰਕੇ ਸੁਪਰ ਯੂਨਾਈਟਿਡ ਰੈਪਿਡ ਅਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਦੇ ਛੇ ਗੇੜਾਂ ਤੋਂ ਬਾਅਦ ਲੀਡ ਲੈ ਲਈ ਹੈ। ਇਸ ਤੋਂ ਪਹਿਲਾਂ ਗੁਕੇਸ਼ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਕਲਾਸੀਕਲ ਫਾਰਮੈਟ ’ਚ ਕਾਰਲਸਨ ਨੂੰ ਹਰਾਇਆ ਸੀ। ਗੁਕੇਸ਼ ਤੋਂ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਾਰਲਸਨ ਨੇ ਕਿਹਾ ਕਿ ਉਸ ਨੂੰ ਹੁਣ ਸ਼ਤਰੰਜ ਖੇਡਣ ਵਿੱਚ ਮਜ਼ਾ ਨਹੀਂ ਆ ਰਿਹਾ। ਉਸ ਨੇ ਗੁਕੇਸ਼ ਬਾਰੇ ਕਿਹਾ, ‘ਉਹ ਸ਼ਾਨਦਾਰ ਖੇਡ ਰਿਹਾ ਹੈ। ਟੂਰਨਾਮੈਂਟ ਹਾਲੇ ਬਹੁਤ ਲੰਮਾ ਹੈ ਪਰ ਲਗਾਤਾਰ ਪੰਜ ਮੈਚ ਜਿੱਤਣਾ ਕੋਈ ਛੋਟੀ ਗੱਲ ਨਹੀਂ ਹੈ।’

Advertisement

ਟੂਰਨਾਮੈਂਟ ਵਿੱਚ ਗੁਕੇਸ਼ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ ਅਤੇ ਹੁਣ ਉਸ ਦੇ 12 ’ਚੋਂ ਦਸ ਅੰਕ ਹਨ। ਰੈਪਿਡ ਸ਼੍ਰੇਣੀ ਵਿੱਚ ਹਾਲੇ ਤਿੰਨ ਗੇੜ ਬਾਕੀ ਹਨ ਅਤੇ ਗੁਕੇਸ਼ ਪੋਲੈਂਡ ਦੇ ਡੂਡਾ ਜਾਨ ਕ੍ਰਿਸਟੋਫ ਤੋਂ ਦੋ ਅੰਕ ਅੱਗੇ ਹੈ। ਅਮਰੀਕਾ ਦਾ ਵੇਸਲੀ ਸੋ ਸੱਤ ਅੰਕਾਂ ਨਾਲ ਤੀਜੇ ਸਥਾਨ ’ਤੇ ਹੈ, ਜਦਕਿ ਕਾਰਲਸਨ, ਨੈਦਰਲੈਂਡਜ਼ ਦਾ ਅਨੀਸ਼ ਗਿਰੀ ਅਤੇ ਸਥਾਨਕ ਖਿਡਾਰੀ ਇਵਾਨ ਸਾਰਿਚ ਇਨ੍ਹਾਂ ਤੋਂ ਇੱਕ ਅੰਕ ਪਿੱਛੇ ਹੈ। ਆਰ ਪ੍ਰਗਨਾਨੰਦਾ ਅਤੇ ਅਮਰੀਕਾ ਦਾ ਫੈਬੀਆਨੋ ਕਾਰੂਆਨਾ ਪੰਜ-ਪੰਜ ਅੰਕਾਂ ਨਾਲ ਸਾਂਝੇ ਤੌਰ ’ਤੇ ਸੱਤਵੇਂ ਸਥਾਨ ’ਤੇ ਹਨ। -ਪੀਟੀਆਈ

 

Advertisement