ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਤਰੰਜ: ਵਿਸ਼ਵਨਾਥਨ ਆਨੰਦ ਵੱਲੋਂ ਵਧੀਆ ਸ਼ੁਰੂਆਤ

ਜ਼ਗਰੇਬ (ਕ੍ਰੋੲੇਸ਼ੀਆ): ਭਾਰਤੀ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ ਨੇ ਸ਼ਤਰੰਜ ਗਰੈਂਡ ਟੂਰ ’ਚ ਤਿੰਨ ਗੇੜਾਂ ਮਗਰੋਂ ਦੋ ਜਿੱਤਾਂ ਨਾਲ ਲੀਡ ਬਣਾ ਲਈ ਹੈ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਾਨਾਥਨ ਆਨੰਦ ਨੇ ਰੋਮਾਨੀਆ ਦੇ ਰਿਚਰਡ ਰੈਪੋਰਟ ਅਤੇ ਕੌਂਸਟੈਂਟਿਨ ਲੁਪੂਲੇਸਕੂ ਨੂੰ ਹਰਾਇਆ। ਇਸ ਤੋਂ...
Advertisement

ਜ਼ਗਰੇਬ (ਕ੍ਰੋੲੇਸ਼ੀਆ): ਭਾਰਤੀ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ ਨੇ ਸ਼ਤਰੰਜ ਗਰੈਂਡ ਟੂਰ ’ਚ ਤਿੰਨ ਗੇੜਾਂ ਮਗਰੋਂ ਦੋ ਜਿੱਤਾਂ ਨਾਲ ਲੀਡ ਬਣਾ ਲਈ ਹੈ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਾਨਾਥਨ ਆਨੰਦ ਨੇ ਰੋਮਾਨੀਆ ਦੇ ਰਿਚਰਡ ਰੈਪੋਰਟ ਅਤੇ ਕੌਂਸਟੈਂਟਿਨ ਲੁਪੂਲੇਸਕੂ ਨੂੰ ਹਰਾਇਆ। ਇਸ ਤੋਂ ਪਹਿਲਾਂ ਆਨੰਦ ਨੇ ਅਲੀਰੇਜ਼ਾ ਫਿਰੋਜ਼ਾ ਨਾਲ ਡਰਾਅ ਖੇਡਿਆ ਸੀ। ਅੱਜ ਪਹਿਲੇ ਦਿਨ ਵਿਸ਼ਵਨਾਥਨ ਆਨੰਦ 5 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। ਦੂਜੇ ਸਥਾਨ ’ਤੇ ਵਿਸ਼ਵ ਦਾ ਪਹਿਲੇ ਨੰਬਰ ਦਾ ਖਿਡਾਰੀ ਮੈਗਨਸ ਕਾਰਲਸਨ, ਜੇ. ਕ੍ਰਿਸਟੋਫਰ ਡੂਡਾ ਅਤੇ ਰੈਪੋਰਟ ਹਨ, ਜਿਨ੍ਹਾਂ ਦੇ 4-4 ਅੰਕ ਹਨ। ਇਸੇ ਦੌਰਾਨ ਭਾਰਤ ਦਾ ਨੌਜਵਾਨ ਗ੍ਰੈਂਡਮਾਸਟਰ ਡੀ. ਗੁੰਕੇਸ਼ ਪਹਿਲੇ ਦੌਰ ’ਚ ਕਾਰਲਸਨ ਤੋਂ ਹਾਰ ਗਿਆ ਪਰ ਬਾਅਦ ਵਿੱਚ ਉਸ ਨੇ ਇਆਨ ਐੱਨ. ਅਤੇ ਫਿਰੋਜ਼ਾ ਨਾਲ ਡਰਾਅ ਖੇਡਿਆ। -ਪੀਟੀਆਈ

Advertisement
Advertisement
Tags :
ਆਨੰਦਸ਼ਤਰੰਜ:ਸ਼ੁਰੂਆਤਵਧੀਆਂਵੱਲੋਂਵਿਸ਼ਵਨਾਥਨ